ਕਰਤਾਰਪੁਰ 8 ਨਵੰਬਰ (ਭੁਪਿੰਦਰ ਸਿੰਘ ਮਾਹੀ): ਸੰਤ ਬਾਬਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਾਏਪੁਰ ਰਸੂਲਪੁਰ ਵਿਖੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ ਪੰਜਾਬ ਵਾਲ਼ਿਆਂ ਦੀ ਰਹਿਨੁਮਾਈ ਹੇਠ ਸ. ਸੁੱਚਾ ਸਿੰਘ ਵੇਹਗਲ ਪਰਿਵਾਰ ਯੂ ਕੇ ਅਤੇ ਡਾਕਟਰ ਜਸਵੰਤ ਸਿੰਘ ਸੋਹਲ ਯੂ ਕੇ ਵਾਲ਼ਿਆਂ ਦੇ ਵਿਸ਼ੇਸ਼ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਮੈਡੀਕਲ ਚੈਕਅਪ ਕੈਂਪ 14 ਨਵੰਬਰ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲਗਾਇਆ ਜਾ ਰਿਹਾ ਹੈ। ਜਿਸ ਵਿੱਚ ਅੱਖਾਂ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਵਿੱਚ ਵਧੀਆ ਲੈਂਜ ਅਤੇ ਬਿਨਾਂ ਚੀਰ ਫਾੜ ਦੇ ਕੰਪਿਊਟਰੀਕਰਨ ਲੇਜਰ ਮਸ਼ੀਨਾਂ ਰਾਹੀਂ ਆਪਰੇਸ਼ਨ ਕੀਤੇ ਜਾਣਗੇ। ਇਸ ਦੌਰਾਨ ਦੰਦਾਂ ਦਾ ਚੈਕਅੱਪ ਅਤੇ ਹੋਰ ਜਨਰਲ ਚੈਕਅੱਪ ਵੀ ਕੀਤੇ ਜਾਣਗੇ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ ਵਾਲ਼ਿਆਂ ਨੇ ਅਪੀਲ ਕੀਤੀ ਕਿ 14 ਨਵੰਬਰ ਨੂੰ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪਤਾਲ ਪਿੰਡ ਰਾਏਪੁਰ ਰਸੂਲਪੁਰ ਵਿਖੇ ਪਹੁੰਚ ਕੇ ਇਸ ਕੈਂਪ ਦਾ ਜ਼ਰੂਰ ਲਾਭ ਉਠਾਓ ਜੀ ਕਿਉਂਕਿ ਇਸ ਕੈਂਪ ਵਿੱਚ ਮਰੀਜ਼ਾਂ ਦੀ ਗਿਣਤੀ ਜਿੰਨੀ ਵੀ ਜ਼ਿਆਦਾ ਹੋਵੇ ਪਰ ਕਿਸੇ ਨੂੰ ਨਿਰਾਸ਼ ਨਹੀਂ ਮੁੜਨਾ ਪਵੇਗਾ। ਇਸ ਮੌਕੇ ਸੰਤ ਬਾਬਾ ਨਿਰਮਲ ਦਾਸ ਜੀ ਬਾਬੇ ਜੋੜੇ, ਮੈਡਮ ਸੰਤੋਸ਼ ਜੀ, ਕਰਮਪਾਲ ਸਿੰਘ ਢਿੱਲੋਂ ਪ੍ਰਧਾਨ ਇੰਡੀਅਨ ਕਲਚਰ ਐਸੋਸੀਏਸ਼ਨ ਰਜਿ: ਕਰਤਾਰਪੁਰ, ਦਲਵਿੰਦਰ ਦਿਆਲਪੁਰੀ ਮੇਲਿਆਂ ਦਾ ਬਾਦਸ਼ਾਹ, ਇੰਜ. ਹਰੀਸ਼ ਚੰਦਰ, ਸੁਖਿਵੰਦਰ ਸਿੰਘ ਸੁੱਖਾ ਸਰਪੰਚ ਪਿੰਡ ਖੁਸਰੋਪੁਰ, ਪ੍ਰੋਫੈਸਰ ਜੇ ਰਿਆਜ਼, ਗੁਰਦੀਪ ਸਿੰਘ ਮਿੰਟੂ, ਤੇਜਿੰਦਰ ਸਿੰਘ ਅਰੋੜਾ, ਵਿਸ਼ਨੂੰ ਸੱਭਰਵਾਲ, ਭੁਪਿੰਦਰ ਸਿੰਘ ਮਾਹੀ, ਮਨੀ ਭੱਟੀ, ਹਰਪ੍ਰੀਤ ਆਦਿ ਮੌਜੂਦ ਸਨ।
Author: Gurbhej Singh Anandpuri
ਮੁੱਖ ਸੰਪਾਦਕ