ਬਾਘਾਪੁਰਾਣਾ 8 ਨਵੰਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਪਿੰਡ ਰਾਜਿਆਣਾ ਵਿੱਖੇ ਕਿਰਤੀ ਕਿਸਾਨ ਯੂਨੀਅਨ,ਦੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ ਅਗਵਾਈ ਹੇਠ ਕੀਤੀ ਗਈ। ਪਿੰਡ ਰਾਜਿਆਣਾ ਦੇ ਨਗਰ ਪੰਚਾਇਤ, ਨਗਰ ਨਿਵਾਸੀਆ ਅਤੇ ਭਰਾਤਰੀ ਜੱਥੇਬੰਦੀ ਦੇ ਸਹਿਯੋਗ ਨਾਲ ਮੀਟਿੰਗ ਕੀਤੀ ਗਈ। ਜੋ ਕਿ ਪਿੰਡ ਵਿੱਚ ਕਣਕ ਦੀ ਬਿਜਾਈ ਦੇ ਤਹਿਤ ਆ ਰਹੀ ਡੀ ਏ ਪੀ ਖਾਦ ਦੀ ਭਾਰੀ ਕਿੱਲਤ ਕਾਰਨ ਇਹ ਮੀਟਿੰਗ ਵਿੱਚ ਡੀ ਏ ਪੀ ਖਾਦ ਦੀ ਸਮੱਸਿਆ ਦਾ ਮੁੱਦਾ ਉਠਾਇਆ ਗਿਆ। ਕਿਰਤੀ ਕਿਸਾਨ ਯੂਨੀਅਨ ਅਤੇ ਪਿੰਡ ਨਗਰ ਨਿਵਾਸੀਆ ਨੇ ਸਾਂਝੇ ਤੌਰ ਤੇ ਇਕੱਠ ਕਰਕੇ ਇਹ ਫੈਸਲਾ ਲਿਆ ਕਿ ਕੱਲ੍ਹ 9 ਤਰੀਕ ਡੀ ਸੀ ਦਫ਼ਤਰ ਪਹੁੰਚ ਕਰ ਕੇ ਡੀ ਸੀ ਨੂੰ ਡੀ ਏ ਪੀ ਖਾਦ ਦੀ ਸਮੱਸਿਆ ਬਾਰੇ ਜਾਣੂ ਕਰਵਾਇਆ ਜਾਵੇਗਾ। ਜੇਕਰ ਪ੍ਰਸ਼ਾਸਨ ਨੇ ਕਿਸਾਨਾਂ ਦੀ ਡੀ ਏ ਪੀ ਖਾਦ ਦੀ ਆ ਰਹੀ ਸਮੱਸਿਆ ਦਾ ਕੋਈ ਪੁਖਤਾ ਪ੍ਰਬੰਧ ਨਾ ਕੀਤਾ ਤਾਂ ਕਿਸਾਨ ਆਗੂਆ ਵੱਲੋਂ ਡੀ ਸੀ ਦਫ਼ਤਰ ਦਾ ਘਿਰਾਓ ਜਾਂ ਖਾਦ ਟਰੈਕ ਤੇ ਧਰਨੇ ਬਾਰੇ ਸਖਤ ਸਟੈਂਡ ਲਿਆ ਜਾਵੇਗਾ। ਸੋ ਸਾਰੇ ਕਿਸਾਨ ਠੀਕ 9 ਵਜੇ ਸੁਸਾਇਟੀ ਰਾਜਿਆਣਾ ਵਿੱਚ ਪਹੁੰਚਣ ਦੀ ਕ੍ਰਿਪਾਲਤਾ ਕਰਨ ਮੋਗੇ ਡੀ ਸੀ ਦਫ਼ਤਰ ਜਾਣ ਲਈ।ਇਸ ਮੌਕੇ ਜਸਮੇਲ ਸਿੰਘ ਬਲਾਕ ਸਕੱਤਰ, ਬਲਜਿੰਦਰ ਸਿੰਘ ਭੀਮਾ ਸੈਕਟਰੀ, ਨਿਰਮਲ ਸਿੰਘ ਢਿੱਲੋ ਸਰਪੰਚ, ਜਸਵੀਰ ਸਿੰਘ ਭੁੱਟਾ ਸਰਪੰਚ, ਮੋਹਲਾ ਸਿੰਘ ਮੀਤ ਪ੍ਰਧਾਨ, ਨਿਰਮਲ ਮਾਨ,ਗੁਰਸੇਵਕ ਗੋਗੀ,ਖੁਸ਼ਦੀਪ ਸਿੰਘ, ਗਗਨਾ ਬੀਕੇਯੂ ਉਗਰਾਹਾਂ,ਮਲਕੀਤ ਸਿੰਘ ਢਿੱਲੋ, ਕੁਲਵੰਤ ਸਿੰਘ ਸਕੱਤਰ, ਅੰਗਰੇਜ ਸਿੰਘ, ਜੱਗਾ ਸਿੰਘ, ਜਰਨੈਲ ਸਿੰਘ, ਜਸਵੀਰ ਬਿੱਟੂ,ਕੁਲਦੀਪ ਸਿੰਘ, ਸੈਂਪੀ, ਲਾਭ ਸਿੰਘ ਫੌਜੀ,ਗੁਰਸੇਵਕ ਸਿੰਘ, ਬਲਦੇਵ ਮਾਨ, ਬਲਵੀਰ ਸਿੰਘ, ਗੁਰਚਰਨ ਸਿੰਘ,ਜੀਤ ਸਿੰਘ, ਗੁਰਲਾਲ ਸਿੰਘ, ਹਰਨੇਕ ਸਿੰਘ, ਰਾਮਾ ਸਿੰਘ, ਮੱਘਰ ਸਿੰਘ, ਅਮਨਾ ਆਦਿ ਕਿਸਾਨ ਹਾਜ਼ਰ ਸਨ।