ਜਗਮੋਹਨ ਸਿੰਘ ਸਮਾਧ ਭਾਈ ਪ੍ਰਧਾਨ ਲੋਕ ਇਨਸਾਫ ਪਾਰਟੀ ਜ਼ਿਲ੍ਹਾ ਮੋਗਾ ਨੇ ਕੀਤਾ ਸਵਾਗਤ
ਬਾਘਾਪੁਰਾਣਾ 8 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਅੱਜ ਓਸ ਸਮੇਂ ਕਾਂਗਰਸੀ ਨੂੰ ਗਹਿਰਾ ਸਦਮਾ ਲੱਗਾ ਜਦੋ ਵਿਧਾਰਿਕ ਦਰਸ਼ਨ ਸਿੰਘ ਦਾ ਨੇੜਲਾ ਸਾਥੀ ਤੇ ਸਿਰਕੱਢ ਕਾਂਗਰਸੀ ਟਕਸਾਲੀ ਆਗੂ ਹਰਜਿੰਦਰ ਸਿੰਘ ਬਰਾੜ ਕਾਂਗਰਸ ਛੱਡ ਲੋਕ ਇਨਸਾਫ ਪਾਰਟੀ ਵਿੱਚ ਸਾਮਲ ਹੋ ਗਏ । ਇਸ ਸਮੇਂ ਹਰਜਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦੱਸਿਆ ਕੇ ੳੁਹ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਬੈਂਸ ਅਤੇ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਸਰਦਾਰ ਜਗਮੋਹਨ ਸਿੰਘ ਸਮਾਧ ਭਾਈ ਦੇ ਲੋਕ ਹਿਤੈਸ਼ੀ ਕੰਮਾਂ ਨੂੰ ਵੇਖ ਕੇ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਪਾਰਟੀ ਵੱਲੋ ਜੋ ਵੀ ਸੇਵਾ ਲਾਈ ਜਾਵੇਗੀ ਉਸ ਸੇਵਾ ਨੂੰ ਉਹ ਤਨ,ਮਨ ਅਤੇ ਧਨ ਨਾਲ ਨਿਭਾਉਣਗੇ।ਇਸ ਸਮੇਂ ਸਰਦਾਰ ਜਗਮੋਹਨ ਸਿੰਘ ਸਮਾਧ ਭਾਈ ਨੇ ਕਿਹਾ ਕਿ ਪਰਮਾਤਮਾ ਨੇ ਆਪਣੀ ਪਾਰਟੀ ਵਿੱਚ ਇੱਕ ਹੋਰ ਬੱਬਰ ਸੇਰ ਸ਼ਾਮਲ ਕਰ ਦਿੱਤਾ ਹੈ। ਸਰਦਾਰ ਹਰਜਿੰਦਰ ਸਿੰਘ ਬਰਾੜ ਪਿਛਲੇ ਲੰਬੇ ਸਮੇਂ ਤੋ ਸਮਾਜਿਕ ਕੁਰੀਤੀਆਂ, ਕਰਪਸਨ ਅਤੇ ਆਮ ਲੋਕਾਂ ਲਈ ਹੱਕ ਸੱਚ ਦੀ ਲੜਾਈ ਲੜਦੇ ਆ ਰਹੇ ਹਨ। ਸਰਦਾਰ ਹਰਜਿੰਦਰ ਸਿੰਘ ਬਰਾੜ ਜਿਥੇ ਆਮ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜਰ ਰਹਿੰਦੇ ਹਨ ਉਥੇ ਨਾਲ ਹੀ ਵਧੀਆ ਟਰਾਂਸਪੋਰਟ ਵੀ ਹਨ ।ਇਸ ਸਮੇਂ ਹੋਰਨਾਂ ਤੋਂ ਇਲਾਵਾ ਅੰਮਿ੍ਰਤਪਾਲ ਮੋਗਾ,ਗੁਰਜੰਟ ਮੋਗਾ, ਦਿਲਬਾਗ ਮੋਗਾ, ਕੁਲਬੀਰ ਸਿੰਘ ਲੱਕੀ, ਸੁਖਦੇਵ ਸਿੰਘ ਬਾਬਾ,ਸਵਰਨ ਸਿੰਘ ਮੋਗਾ, ਲੱਕੀ ਅਗਰਵਾਲ, ਜਗਜੀਤ ਧਰਮਕੋਟ,ਰਵਿੰਦਰ ਸਿੰਘ ਬਾਘਾਪੁਰਾਣਾ,ਬੀਬੀ ਸਰਬਜੀਤ ਕੌਰ ਬਾਘਾਪੁਰਾਣਾ,ਬੀਬੀ ਮਨਜੀਤ ਕੋਰ ਮਾਣੂੰਕੇ,ਗੁਰਜੰਟ ਸਿੰਘ ਮਾਣੂੰਕੇ, ਬਲਵਿੰਦਰ ਸਿੰਘ ਘੋਲੀਆ, ਜਸਵਿੰਦਰ ਸਿੰਘ ਕਾਕਾ ਬਰਾੜ, ਨੈਬ ਸਿੰਘ ਮਾਣੂੰਕੇ,ਜਸਵਿੰਦਰ ਸਿੰਘ ਸਮਾਧ ਭਾਈ, ਰਾਜਾ ਸਮਾਧ ਭਾਈ,ਸੁੱਖਾ ਸਿੰਘ ਸਮਾਧ ਭਾਈ, ਜਗਸੀਰ ਸਿੰਘ ਚੰਨੂਵਾਲਾ, ਮਨਜੀਤ ਸਿੰਘ ਭਲੂਰ, ਸਾਧੂ ਸਿੰਘ ਧੰਮੂ, ਜਗਸੀਰ ਸਿੰਘ ਰਾਜੇਆਣਾ, ਘੋਲੀਆ ਸਤਨਾਮ ਸਿੰਘ ਮਾਛੀਕੇ, ਜੁਗਿੰਦਰ ਸਿੰਘ ਮਾਛੀਕੇ,ਗੁਰਤੇਜ ਸਿੰਘ, ਚਰਨਜੀਤ ਸਿੰਘ ਚੰਨੀ, ਧਰਮਿੰਦਰ ਸਿੰਘ ਧੂੜਕੋਟ, ਕੁਲਦੀਪ ਸਿੰਘ ਬੁੱਟਰ, ਜਗਮੋਹਨ ਸਿੰਘ ਬੱਧਣੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ