ਭੋਗਪੁਰ 8 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਜ਼ਦੀਕ ਚੌਲਾਂਗ ਟੋਲ ਪਲਾਜ਼ਾ ਦੇ ਕੋਲ ਟਿੱਪਰ ਨੰਬਰ ਪੀ ਬੀ 06 ਏ ਕੇ 4141 ਜੋ ਕਿ ਬੱਜਰੀ ਦੇ ਨਾਲ ਭਰੀ ਹੋਈ ਸੀ।ਅਤੇ ਮੀਰਥਲ ਤੋਂ ਫ਼ਗਵਾੜਾ ਨੂੰ ਜਾ ਰਹੀ ਸੀ। ਚੋਲਾਂਗ- ਦੇ ਟੋਲ ਪਲਾਜ਼ਾ ਦੇ ਕੋਲ ਭਿਆਨਕ ਹਾਦਸਾ ਵਾਪਰ ਗਿਆ ਟਿੱਪਰ ਡਰਾਈਵਰ ਦੀਪਕ ਸ਼ਰਮਾ ਦਾ ਕਹਿਣਾ ਹੈ ਕਿ ਉਹ ਸਵੇਰੇ ਪੰਜ ਵਜੇ ਦੇ ਕਰੀਬ ਟਿੱਪਰ ਲੈ ਕੇ ਫਗਵਾੜਾ ਨੂੰ ਜਾ ਰਹੇ ਸਨ। ਚੋਲਾਂਗ ਟੂਲ ਪਲਾਜ਼ਾ ਦੇ ਕੋਲ 6 ਟੈਂਰਾ ਵੱਡੀ ਗੱਡੀ ਜੋ ਕੇ ਰੋਡ ਦੇ ਉੱਪਰ ਖਲੋਤੀ ਹੋਈ ਸੀ। ਅਤੇ ਅਚਾਨਕ ਟਿੱਪਰ ੳਸ ਵੱਡੀੇ ਗੱਡੀ ਦੇ ਮਗਰ ਜਾ ਵੱਜੀ ਅਤੇ ਟਿੱਪਰ ਦਾ ਭਾਰੀ ਨੁਕਸਾਨ ਹੋਇਆ।ਅਤੇ ਵੱਡੀ ਗੱਡੀ ਦਾ ਡਰਾਈਵਰ ਗੱਡੀ ਸਮੇਤ ਮੌਕੇ ਤੇ ਫ਼ਰਾਰ ਹੋ ਗਿਆ।ਯਾਦ ਰਹੇ ਕਿ ਕੁਝ ਦਿਨ ਪਹਿਲਾਂ ਵੀ ਇਸੇ ਸਥਾਨ ਤੇ ਹੀ ਟੋਲ ਪਲਾਜ਼ਾ ਦੇ ਕੋਲ ਇਸ ਹੀ ਰੋਡ ਉੱਪਰ ਟਿੱਪਰ ਨਾਲ ਇਕ ਸਵਿਫਟ ਗੱਡੀ ਟਕਰਾ ਗਈ ਸੀ ।ਜਿਸ ਦਾ ਭਾਰੀ ਨੁਕਸਾਨ ਹੋਇਆ। ਗੱਡੀ ਸਵਾਰ ਦੇ ਨਾਲ ਉਸ ਦੀ ਪਤਨੀ ਅਤੇ ਬੇਟੀ ਵੀ ਸਨ ।ਉਸ ਦੀ ਪਤਨੀ ਗੰਭੀਰ ਹਾਲਤ ਵਿੱਚ ਜ਼ਖ਼ਮੀ ਹੋ ਗਈ ਸੀ।ਇਸ ਟੋਲ ਪਲਾਜ਼ਾ ਤੇ ਅਕਸਰ ਹੀ ਇਸ ਤਰ੍ਹਾਂ ਦੀ ਹਾਦਸੇ ਵਾਪਰ ਦੇ ਰਹਿੰਦੇ ਹਨ ।ਪ੍ਰੰਤੂ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਧਿਆਨ ਨਹੀਂ ਦਿੱਤਾ ਜਾ ਰਿਹਾ।ਪ੍ਰਸ਼ਾਸਨ ਨੂੰ ਚਾਹੀਦਾ ਹੈ ਕੇ ਰੋਡ ਦੇ ਉੱਤੇ ਗੱਡੀਆਂ ਖੜ੍ਹੀਆਂ ਕਰਨ ਵਾਲਿਆਂ ਨੂੰ ਰੋਕਿਆ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ