Home » ਧਾਰਮਿਕ » ਇਤਿਹਾਸ » ਭਾਈ ਜਗਤਾਰ ਸਿੰਘ ਤਾਰਾ ਵੱਲੋਂ ਜੱਜ ਨੂੰ ਖ਼ਤ…!

ਭਾਈ ਜਗਤਾਰ ਸਿੰਘ ਤਾਰਾ ਵੱਲੋਂ ਜੱਜ ਨੂੰ ਖ਼ਤ…!

35 Views

ਜੱਜ ਸਾਬ੍ਹ, ਜਦੋ ਵੀ ਕਿਸੇ ਕੌਮ ਉੱਤੇ ਜਬਰ ਜ਼ੁਲਮ ਤੇ ਅੱਤਿਆਚਾਰ ਕੀਤਾ ਜਾਵੇ, ਤਾਂ ਉਸ ਦੇ ਪ੍ਰਤੀਕਰਮ ਵਜੋਂ ਬਗਾਵਤ ਤਾਂ ਜਨਮ ਲਵੇਗੀ ਹੀ। ਜਦੋਂ ਸੱਚ ਉੱਤੇ ਚੱਲਣ ਵਾਲਿਆਂ ਨੂੰ ਝੂਠੇ ਸਾਬਤ ਕਰਨ ਲਈ ਉਹਨਾਂ ਦੀਆਂ ਹੱਕੀ ਮੰਗਾਂ ਨੂੰ ਜਬਰ ਜ਼ੁਲਮ ਨਾਲ ਦਬਾਇਆ ਜਾਵੇ, ਤਾਂ ਫਿਰ ਉਸ ਕੌਮ ਦਾ ਤਲਵਾਰ ਹੱਥ ਚ ਉਠਾ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਜਾਇਜ਼ ਹੈ।

ਜੱਜ ਸਾਬ੍ਹ, ਕੋਈ ਵੀ ਸਿੱਖ ਜੋ ਨਿੱਜੀ ਅਸੂਲਾਂ ਸਿਧਾਂਤਾਂ ਅਤੇ ਆਪਣੇ ਵਡੇਰਿਆਂ ਦੀਆਂ ਪੁਰਾਤਨ ਰਵਾਇਤਾਂ ਤੋੰ ਥੋੜ੍ਹਾ ਬਹੁਤ ਵੀ ਜਾਣੂ ਹੋਵੇ ਤਾਂ ਫਿਰ ਉਹ ਆਪਣੇ ਸਾਹਮਣੇ ਥਾਣਿਆਂ ਵਿੱਚ ਬੇਗੁਨਾਹਾਂ ਤੇ ਮਸੂਮਾਂ ਨੂੰ ਦਿੱਤੇ ਜਾਂਦੇ ਤਸੀਹਿਆਂ, ਧੀਆਂ ਭੈਣਾਂ ਦੀ ਹੋ ਰਹਿ ਬੇਪਤੀ ਅਤੇ ਨੌਜਵਾਨ ਵੀਰਾਂ ਦੇ ਹੋ ਰਹੇ ਝੂਠੇ ਪੁਲਸ ਮੁਕਾਬਲਿਆਂ ਨੂੰ ਵੇਖ ਕੇ ਕਿਵੇ ਚੁੱਪ ਰਹਿ ਸਕਦਾ ਸੀ? ਸਾਨੂੰ ਸੱਚ ਤੋਂ ਕੁਰਬਾਨ ਹੋਣਾ, ਜਬਰ ਜ਼ੁਲਮ ਵਿਰੁੱਧ ਛਾਤੀ ਠੋਕ ਕੇ ਖੜ੍ਹਨਾ, ਸਿਰਾਂ ਦੀ ਕੁਰਬਾਨੀ ਦੇ ਕੇ ਸਿੱਖੀ ਦੀ ਲਾਟ ਬਲਦੀ ਰੱਖਣੀ ਅਤੇ ਅਣਖ ਨਾਲ ਜਿਊਣਾ ਵਿਰਸੇ ਚੋਂ ਮਿਲਿਆ ਹੈ। ਇਹਨਾਂ ਸਿੱਖ ਸਿਧਾਂਤਾਂ ਅਤੇ ਪੁਰਖਿਆਂ ਦੀ ਰਵਾਇਤ ਨੂੰ ਅੱਗੇ ਤੋਰਦੇ ਹੋਏ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਬੇਅੰਤੇ ਪਾਪੀ ਨੂੰ ਉਸਦੇ ਕੀਤੇ ਕੁਕਰਮਾਂ ਦੀ ਸਜਾ ਦੇਣ ਲਈ, ਸਿੱਖ ਕੌਮ ਦੇ ਯੋਧੇ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਾ ਕੁਰਬਾਨ ਕਰ ਕੇ ਉਸਨੂੰ ਮੌਤ ਦੇ ਘਾਟ ਉਤਾਰਿਆ ਸੀ। ਜ਼ੁਲਮ ਤੇ ਜ਼ਾਲਮ ਵਿਰੁੱਧ ਖੜ੍ਹ ਕੇ ਅਸੀਂ ਸਿੱਖੀ ਸਿਧਾਂਤਾਂ ਉੱਤੇ ਹੀ ਪਹਿਰਾ ਦਿੱਤਾ ਸੀ। ਅਸੀਂ ਹਥਿਆਰ ਓਦੋਂ ਚੁੱਕੇ ਨਹੀਂ, ਸਾਨੂੰ ਹਥਿਆਰ ਚੁੱਕਣ ਲਈ ਮਜਬੂਰ ਕੀਤਾ ਗਿਆ।

ਜੱਜ ਸਾਬ੍ਹ, ਜੇਲ੍ਹ ਚੋ ਭੱਜਣ ਦਾ ਫੈਸਲਾ ਅਸੀਂ ਸੋਚ ਵਿਚਾਰ ਕੇ ਠੀਕ ਕੀਤਾ ਸੀ, ਕਿਉਕਿ ਹਿੰਦੂਸ਼ੈਤਾਨੀ ਅਦਾਲਤੀ ਸਿਸਟਮ ਚ ਰਹਿ ਕੇ ਸਾਨੂੰ ਕਦੇ ਇਨਸਾਫ ਦੀ ਉਮੀਦ ਨਹੀਂ ਸੀ ਅਤੇ ਅਸੀ ਬਾਹਰ ਜਾ ਕੇ ਸਿੱਖ ਕੌਮ ਨਾਲ ਹੋ ਰਹੇ ਧੋਖਿਆਂ ਵਿਰੁੱਧ ਸਿੱਖ ਕੌਮ ਦੀ ਸੇਵਾ ਕਰਨੀ ਚਾਹੁੰਦੇ ਸੀ।

ਅਸੀਂ ਗਾਂਧੀ ਦੀ ਝੂਠੀ ਵਿਚਾਰਧਾਰਾ ਅਹਿੰਸੋ ਪਰਮੋ ਧਰਮਾ ਦੇ ਪੁਜਾਰੀ ਨਹੀਂ, ਸਗੋਂ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੈਰੋਕਾਰ ਹਾਂ, ਜਿਨ੍ਹਾਂ ਨੇ ਜਬਰ ਜ਼ੁਲਮ ਦੇ ਟਾਕਰੇ ਲਈ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ। ਜਦੋਂ ਤਕ ਸਮਾਜ ਵਿੱਚੋੰ ਜਬਰ ਜ਼ੁਲਮ ਖਤਮ ਨਹੀਂ ਹੁੰਦਾ, ਸਿੱਖੀ ਦੇ ਪਰਵਾਨੇ ਅਜ਼ਾਦ ਕੌਮੀ ਘਰ ਲਈ ਕੁਰਬਾਨੀ ਕਰਦੇ ਰਹਿਣਗੇ।

ਜੱਜ ਸਾਬ੍ਹ, ਨਵੰਬਰ 1984 ਵਿੱਚ ਦਿੱਲੀ ਅਤੇ ਹੋਰ ਵੱਡੇ ਸ਼ਹਿਰਾਂ ਵਿੱਚ ਸਿੱਖਾਂ ਦੀ ਕਤਲੋਗਾਰਤ, ਔਰਤਾਂ ਅਤੇ ਲੜਕੀਆਂ ਨਾਲ ਬਲਾਤਕਾਰ ਕੀਤੇ ਗਏ। 1980 ਅਤੇ 90 ਦੇ ਦਹਾਕੇ ਦੌਰਾਨ ਪੰਜਾਬ ਦੀ ਧਰਤੀ ਉੱਤੇ ਹਜਾਰਾਂ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਅਤੇ ਥਾਣਿਆਂ ਵਿੱਚ ਤਸ਼ੱਦਦ ਕਰਕੇ ਮਾਰਿਆ ਗਿਆ ਅਤੇ ਲਾਸ਼ਾਂ ਲਾਵਾਰਿਸ ਕਰਾਰ ਦੇ ਕੇ ਸਾੜੀਆਂ ਗਈਆਂ ਅਤੇ ਨਹਿਰਾਂ ਤੇ ਦਰਿਆਵਾਂ ਵਿੱਚ ਰੋਹੜੀਆਂ ਗਈਆਂ। ਇਹਨਾਂ ਲਈ ਜਿੰਮੇਦਾਰ ਆਗੂਆਂ ਅਤੇ ਪੁਲਿਸ ਅਧਿਕਾਰੀਆਂ ਵਿਰੱਧ ਕਿਸੇ ਵੀ ਨਿਆਂਇਕ ਸਿਸਟਮ ਨੇ ਅੱਜ ਤਕ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਅੱਗੇ ਉਮੀਦ ਹੈ।

ਇਸ ਲਈ ਮੈਨੂੰ ਇਸ ਅਦਾਲਤੀ ਸਿਸਟਮ ਉੱਤੇ ਕੋਈ ਵਿਸ਼ਵਾਸ਼ ਨਹੀਂ ਹੈ। ਮੈਂ ਅਜਿਹੇ ਅਦਾਲਤੀ ਸਿਸਟਮ, ਜਿਸ ਨੂੰ ਹਜ਼ਾਰਾਂ ਬੇਗੁਨਾਹਾਂ ਉੱਤੇ ਹੋਏ ਜਬਰ ਜ਼ੁਲਮ ਨਜ਼ਰ ਨਹੀਂ ਆਏ, ਨੂੰ ਮੰਨਣ ਤੋੰ ਇਨਕਾਰੀ ਹਾਂ।

– ਜਗਤਾਰ ਸਿੰਘ ਤਾਰਾ
ਬੁੜੈਲ ਜੇਲ੍ਹ, ਚੰਡੀਗੜ੍ਹ
(ਇਹ ਖ਼ਤ ਭਾਈ ਤਾਰਾ ਵੱਲੋਂ ਖ਼ੁਦ ਅੱਜ ਜੱਜ ਨੂੰ ਦਿੱਤਾ ਗਿਆ।)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?