ਬਾਘਾਪੁਰਾਣਾ, 11 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਭਗਵਤੀ ਰਾਈਸ ਮਿੱਲ ਦੇ ਮਾਲਕ ਹੇਮ ਰਾਜ ਤੇ ਕੇਵਲ ਕਿ੍ਸ਼ਨ ਨੇ ਦੱਸਿਆ ਕਿ ਸੈਲਰ ਦੇ ਉੱਪਰ ਪਾਈਆਂ ਚਾਦਰਾਂ ਦੀ ਲੀਕਜ ਹਟਾਉਣ ਲਈ ਅਤੇ ੳੇੁਸ ਦੀ ਰੀਪੇਅਰਿੰਗ ਕਰਨ ਲਈ ਜਸਪ੍ਰੀਤ ਸਿੰਘ ਕਾਲੇਕੇ ਜਦ ਚਾਦਰਾਂ ਉੱਪਰ ਜਾ ਕੇ ਰੀਪੇਅਰ ਕਰ ਰਿਹਾ ਸੀ ਤਾਂ ਸੀਮਿੰਟ ਦੀਆਂ ਚਾਦਰਾਂ ਟੁੱਟਣ ਕਾਰਨ ਜਸਪ੍ਰੀਤ ਸਿੰਘ ਹੇਠਾਂ ਡਿੱਗ ਪਿਆ ਜਿਸ ਨੂੰ ਮੁੱਢਲੀ ਸਹਾਇਤਾ ਲਈ ਸਰਕਾਰੀ ਹਸਪਤਾਲ ਬਾਘਾਪੁਰਾਣਾ ਵਿਖੇ ਲਿਆਂਦਾ ਗਿਆ ਅਤੇ ਡਾਕਟਰ ਨੇ ਗੰਭੀਰ ਹਾਲਤ ਦੇਖ ਕੇ ਉਸ ਨੂੰ ਮੋਗਾ ਦੇ ਸਿਵਲ ਹਸਪਤਾਲ ਰੈਫਰ ਕੀਤਾ ਉਸਦੀ ਗੰਭੀਰ ਹਾਲਤ ਦੇਖ ਕੇ ਮੋਗਾ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਰੈਫਰੈਂਸ ਕਰਕੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਭੇਜ ਦਿੱਤਾ ਜਿੱਥੇ ਜਾ ਕੇ ੳੁਸ ਦੀ ਮੌਤ ਹੋ ਗਈ।