ਗੁਰਦੁਆਰਾ ਸਾਹਿਬ ਅੰਦਰ ਕੋਈ ਪਾਰਟੀਬਾਜੀ ਜਾਂ ਪੱਖਪਾਤ ਦਾ ਕੰਮ ਨਹੀਂ-ਗੁਰਦੁਆਰਾ ਕਮੇਟੀ ਬਾਘਾਪੁਰਾਣਾ,11 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਬਾਬਾ ਵਿਸ਼ਵਕਰਮਾ ਜੀ ਦੇ ਅਵਤਾਰ ਦਿਹਾੜੇ ਵਾਲੇ ਦਿਨ ਗੁਰਦੁਆਰਾ ਕਮੇਟੀ ‘ਤੇ ਪੱਖਪਾਤ ਦੇ ਦੋਸ਼ ਦੀ ਗਲਤ ਫਹਿਮੀ ਹੋਈ ਸੀ ਉਸ ਦੇ ਵਿੱਚ ਕੋਈ ਸੱਚਾਈ ਨਹੀਂ ਜੋ ਕਿ ਗਲਤ ਫਹਿਮੀ ਗੁਰਦੁਆਰਾ ਕਮੇਟੀ ਦੇ ਅਹੁਦੇਦਾਰਾਂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਵਾਂਦਰ ਵਿਚਕਾਰ ਬੈਠ ਕੇ ਦੂਰ ਹੋ ਗਈ ਹੈ।ਸੁਖਜਿੰਦਰ ਸਿੰਘ ਵਾਂਦਰ ਨੇ ਕਿਹਾ ਕਿ ਕਮੇਟੀ ਹਰ ਸਿਆਸੀ ਪਾਰਟੀ ਦੇ ਵਿਅਕਤੀ ਦਾ ਬਰਾਬਰ ਦਾ ਸਤਿਕਾਰ ਕਰਦੀ ਹੈ ਅਤੇ ਕਮੇਟੀ ਆਗੂਆਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਅੰਦਰ ਕੋਈ ਵੀ ਪਾਰਟੀਬਾਜੀ ਜਾਂ ਪੱਖਪਾਤ ਦਾ ਕੰਮ ਨਹੀਂ ਬਲਕਿ ੳੱਥੇ ਹਰ ਵਿਅਕਤੀ ਦਾ ਬਰਾਬਰ ਦਾ ਸਤਿਕਾਰ ਕੀਤਾ ਜਾਂਦਾ ਹੈ।ਇਸ ਮੌਕੇ ਸੁਖਜਿੰਦਰ ਸਿੰਘ ਵਾਂਦਰ ਤੋਂ ਇਲਾਵਾ ਕਮੇਟੀ ਚੇਅਰਮੈਨ ਬਲਿਵੰਦਰ ਸਿੰਘ,ਪ੍ਰਧਾਨ ਬੀਬੀ ਮਨਜੀਤ ਕੌਰ,ਵਾਈਸ ਪ੍ਰਧਾਨ ਹਰਭਜਨ ਸਿੰਘ,ਅਵਤਾਰ ਸਿੰਘ ਕੈਸ਼ੀਅਰ ਅਤੇ ਕਮੇਟੀ ਮੈਂਬਰ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ