ਸ਼ਾਹਪੁਰਕੰਢੀ 11 ਨਵੰਬਰ ( ਸੁਖਵਿੰਦਰ ਜੰਡੀਰ )-ਪਠਾਨਕੋਟ ਦੇ ਵਾਰਡ ਨੰਬਰ 44 ਵਿੱਚ ਇਕ ਨਿੱਜੀ ਘਰ ਦੀ ਛੱਤ ਉੱਤੇ ਡਿਸ਼ ਦੀ ਤਾਰ ਪਾਉਂਦੇ ਸਮੇਂ ਤਾਰ ਹਾਈਵੋਲਟੇਜ ਦੀ ਰੇਂਜ ਵਿਚ ਆ ਗਈ ਜਿਸ ਬੇ ਅਸਰ ਨਾਲ ਇੱਕ ਵੱਡਾ ਧਮਾਕਾ ਹੋਇਆ
ਅਤੇ ਵਾਰਡ ਵਿਚ ਕਈ ਘਰਾਂ ਦੀ ਬਿਜਲੀ ਦੀ ਸਪਲਾਈ ਦੇ ਨਾਲ ਨਾਲ ਘਰਾਂ ਵਿੱਚ ਲੱਗਿਆ ਬਿਜਲੀ ਦਾ ਕਾਫੀ ਸਾਮਾਨ ਸੜ ਕੇ ਖ਼ਰਾਬ ਹੋ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਥਾਨਿਕ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਦੇ ਥੱਲੇ ਇੱਕ ਨਿੱਜੀ ਮਕਾਨ ਬਣਿਆ ਹੋਇਆ ਹੈ ਜਿਸ ਵਿੱਚ ਕੁਝ ਲੋਕ ਕਿਰਾਏ ਤੇ ਰਹਿੰਦੇ ਹਨ ਉਨ੍ਹਾਂ ਦੱਸਿਆ ਕਿ ਜਿਨਾ ਵੱਲੋਂ ਨਿੱਜੀ ਮਕਾਨ ਉੱਤੇ ਡਿਸ਼ ਦੀ ਤਾਰ ਪਾਈ ਜਾ ਰਹੀ ਸੀ ਕਿ ਡਿਸ਼ ਦੀ ਤਾਰ ਹਾਈ ਵੋਲਟੇਜ ਤਾਰਾਂ ਦੀ ਰੇਂਜ ਵਿਚ ਆ ਗਈ ਜਿਸ ਨਾਲ ਇਕ ਵੱਡਾ ਧਮਾਕਾ ਹੋ ਗਿਆ ਅਤੇ ਵਾਰਡ ਵਿਚ ਬਹੁਤ ਸਾਰੇ ਘਰਾਂ ਵਿੱਚ ਬਿਜਲੀ ਦੀ ਸਪਲਾਈ ਬੰਦ ਹੋ ਗਈ ਅਤੇ ਘਰਾਂ ਦੀ ਵਾਇਰਿੰਗ ਸੜ ਗਈ ਸਥਾਨਿਕ ਲੋਕਾਂ ਨੇ ਦੱਸਿਆ ਜਦੋਂ ਇਹ ਘਟਨਾ ਹੋਈ ਤਾਂ ਪੂਰੇ ਮੁਹੱਲੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੋਰ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਧਮਾਕੇ ਦੌਰਾਨ ਇਕ ਦੁਕਾਨ ਦਾ ਸ਼ਟਰ ਵੀ ਟੁੱਟ ਗਿਆ ਉਨ੍ਹਾਂ ਦੱਸਿਆ ਕਿ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ ਪਰ ਲਗਪਗ ਵਾਰਡ ਦੇ ਬਹੁਤੇ ਘਰਾਂ ਦੇ ਫਰਿੱਜ ਕੂਲਰ ਟੀ ਬੀ ਇਨਵਰਟਰ ਆਦਿ ਸੜ ਗਏ ਹਨ ਹੋਰ ਜਾਣਕਾਰੀ ਦਿੰਦੇ ਹੋਏ ਵਾਰਡ ਦੇ ਪਾਰਸ਼ਦ ਸੰਦੀਪ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਉਨ੍ਹਾਂ ਵੱਲੋਂ ਇਸ ਦੀ ਸੂਚਨਾ ਬਿਜਲੀ ਵਿਭਾਗ ਨੂੰ ਦਿੱਤੀ ਗਈ ਉਨ੍ਹਾਂ ਕਿਹਾ ਕਿ ਬਿਜਲੀ ਵਿਭਾਗ ਦੇ ਕਰਮਚਾਰੀਆਂ ਵੱਲੋਂ ਮੌਕਾ ਦੇਖ ਲਿਆ ਗਿਆ ਹੈ
ਕੀ ਕਹਿੰਦੇ ਹਨ ਬਿਜਲੀ ਵਿਭਾਗ ਦੇ ਅਧਿਕਾਰੀ -ਇਸ ਬਾਰੇ ਜਦੋਂ ਬਿਜਲੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਸਪਲਾਈ ਉੱਦਮਪੁਰ ਦੀ ਜਾ ਰਹੀ ਹੈ ਜਿਨ੍ਹਾਂ ਨਾਲ ਗੱਲਬਾਤ ਹੋਈ ਹੈ ਉਨ੍ਹਾਂ ਦੱਸਿਆ ਕਿ ਊਧਮਪੁਰ ਦੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਕੱਢਿਆ ਹੋਇਆ ਹੈ ਉਨ੍ਹਾਂ ਦੱਸਿਆ ਕਿ ਜੋ ਵੀ ਵਿਭਾਗੀ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ
Author: Gurbhej Singh Anandpuri
ਮੁੱਖ ਸੰਪਾਦਕ