ਭੋਗਪੁਰ 15 ਨਵੰਬਰ (ਸੁਖਵਿੰਦਰ ਜੰਡੀਰ ) ਪੰਜਾਬ ਦੇ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅੱਜ ਆਦਮਪੁਰ ਵਿਖੇ ਪਹੁੰਚੇ ਮੌਕੇ ਤੇ ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਅਸ਼ਵਨ ਭੱਲਾ ਵੱਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਉਨ੍ਹਾਂ ਵਲੋਂ ਨਕੋਦਰ ਹਲਕੇ ਤੋਂ ਚੋਣ ਸਬੰਧੀ ਗੱਲਬਾਤ ਕੀਤੀ ਗਈ, ਅਸ਼ਵਨ ਭੱਲਾ ਹਲਕਾ ਨਕੋਦਰ ਵਿੱਚ ਦਿਨ ਰਾਤ ਇੱਕ ਕਰਕੇ ਮਿਹਨਤ ਕਰ ਰਹੇ ਹਨ, ਅਤੇ ਅਸ਼ਵਨ ਭੱਲਾ ਭਾਰੀ ਵੋਟਾ ਵਿੱਚ ਜਿੱਤ ਪ੍ਰਾਪਤ ਕਰਨਗੇ, ਅਸ਼ਵਨ ਭੱਲਾ ਦੇ ਨਾਲ ਪਹੁੰਚੇ ਨਕੋਦਰ ਹਲਕੇ ਦੇ ਸਾਥੀਆਂ ਵੱਲੋਂ ਵੀ ਭੱਲਾ ਵਾਰੇ ਖਾਸ ਗੱਲਬਾਤ ਕੀਤੀ ਗਈ, ।ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭੱਲਾ ਸਾਹਿਬ ਨੂੰ ਅਸ਼ੀਰਵਾਦ ਦਿੰਦਿਆ ਕਿਹਾ ਕਿ ਮਿਹਨਤੀ ਅਤੇ ਸੂਝਵਾਨ। ਵਰਕਰਾਂ ਸਦਕਾ ਹੀ ਸੂਬੇ ਦੀ ਤਰੱਕੀ ਹੈ, ਉਨ੍ਹਾਂ ਕਿਹਾ ਅਸ਼ਵਨ ਭੱਲਾ ਪਾਰਟੀ ਦੇ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਵਰਕਰ ਹਨ ਇਸ ਮੌਕੇ ਤੇ ਅਸ਼ਵਨ ਭਲਾ ਦੇ ਨਾਲ ਹੋਰ ਆਗੂ ਵੀ ਹਾਜਰ ਸਨ