Home » ਕਨੂੰਨ » ਸਿਵਲ ਜੱਜ (ਸੀਨੀਅਰ ਡਵੀਜ਼ਨ) ਸ ਰਵਨੀਤ ਸਿੰਘ ਜੀ ਦੁਆਰਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ (ਮੋਗਾ) ਵਿਖੇ, ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਾਇਆ

ਸਿਵਲ ਜੱਜ (ਸੀਨੀਅਰ ਡਵੀਜ਼ਨ) ਸ ਰਵਨੀਤ ਸਿੰਘ ਜੀ ਦੁਆਰਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ (ਮੋਗਾ) ਵਿਖੇ, ਮੁਫ਼ਤ ਕਾਨੂੰਨੀ ਸਹਾਇਤਾ ਸਬੰਧੀ ਸੈਮੀਨਾਰ ਲਾਇਆ

25

ਬਾਘਾਪੁਰਾਣਾ,14 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਮਾਨਯੋਗ ਜੱਜ ਸ ਰਵਨੀਤ ਸਿੰਘ ਜੀ ਐਡੀਸ਼ਨਲ ਸਿਵਲ ਜੱਜ ਸੀਨੀਅਰ ਡਵੀਜ਼ਨ ਕਮ ਸਬ ਡਵੀਜ਼ਨਲ ਜੂਡੀਸ਼ੀਅਲ ਮੈਜਿਸਟ੍ਰੇਟ ਬਾਘਾ ਪੁਰਾਣਾ (ਮੋਗਾ) ਦੁਆਰਾ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿਖੇ ; ਇਨਸਾਫ਼ ਸਭਨਾਂ ਲਈ ਸਿਰਲੇਖ ਹੇਠ, ਜ਼ਿਲ੍ਹਾ ਕਾਨੂੰਨੀ ਅਥਾਰਟੀ ਰਾਹੀਂ, ਇੱਕ ਪ੍ਰਭਾਵਸ਼ਾਲੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ| ਖੁਦ ਆਪ ਜੱਜ ਸ ਰਵਨੀਤ ਸਿੰਘ ਜੀ ਨੇ, ਸਕੂਲ ਦੀਆਂ ਵਿਦਿਆਰਥਣਾਂ ਨਾਲ ਵੱਖੋ-ਵੱਖ ਜ਼ਰੂਰਤਾਂ ਅਨੁਸਾਰ ਬਿਲਕੁਲ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ| ਵਿਦਿਆਰਥਣਾਂ ਨੇ ਗਰਮਜੋਸ਼ੀ ਨਾਲ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ| ਇਸ ਸਬੰਧੀ ਕਰਵਾਏ ਗਏ ਮੁਕਾਬਲਿਆਂ ਦੀਆਂ ਜੇਤੂ ਵਿਦਿਆਰਥਣਾਂ ਨੂੰ ਜੱਜ ਸਾਹਿਬ ਦੁਆਰਾ ਸਨਮਾਨਿਤ ਕੀਤਾ ਗਿਆ | ਸਕੂਲ ਪ੍ਰਿੰਸੀਪਲ ਸ ਅਮਨਦੀਪ ਸਿੰਘ ਪੀਈਐੱਸ -1 ਦੁਆਰਾ ਅਜੋਕੇ ਸਮੇਂ ਦੀ ਵੱਡੀ ਲੋੜ ਕਾਨੂੰਨੀ ਗਿਆਨ, ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਸੈਮੀਨਾਰ ਅਤੇ ਬੱਚੀਆਂ ਦੀ ਹੌਸਲਾ ਅਫ਼ਜ਼ਾਈ ਲਈ ਜੱਜ ਸਾਹਿਬ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕੀਤਾ | ਇਸ ਮੌਕੇ ‘ਤੇ ਲੈਕਚਰਾਰ ਸ੍ਰੀ ਸੰਜੀਵ ਕੁਮਾਰ ਬਾਂਸਲ, ਸ੍ਰੀਮਤੀ ਸੁਮਨਦੀਪ ਕੌਰ ਅਤੇ ਸ੍ਰੀਮਤੀ ਸਵਿੱਤਰੀ, ਇੰਚਾਰਜ ਸਕੂਲ ਲੀਗਲ ਲਿਟਰੇਸੀ ਕਲੱਬ ਹਾਜ਼ਰ ਸਨ| ਮੰਚ ਦੀ ਸਮੁੱਚੀ ਕਾਰਵਾਈ ਲੈਕਚਰਾਰ ਸ੍ਰੀ ਧਰਮਪਾਲ ਯਾਦਵ ਜੀ ਦੁਆਰਾ ਨਿਭਾਈ ਗਈ|

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?