ਜੁਗਿਆਲ 17 ਨਵੰਬਰ (ਸੁਖਵਿੰਦਰ ਜੰਡੀਰ ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਜੁਗਿਆਲ ਕਲੋਨੀ ਵਿੱਚ ਨਗਰ ਕੀਰਤਨ ਸਜਾਏ ਗਏ ।ਇਹ ਨਗਰ ਕੀਰਤਨ ਜੁਗਿਆਲ ਕਲੋਨੀ ਤੋਂ ਹੁੰਦਾ ਹੋਇਆ ਸਾਰੇ ਇਲਾਕੇ ਦੇ ਪਿੰਡਾਂ ਵਿੱਚੋਂ ਦੀ ਗੁਰਦੁਆਰਾ ਸਿੰਘ ਸਭਾ ਸ਼ਾਹਪੁਰ ਕੰਢੀ ਵਿਖੇ ਸਮਾਪਤੀ ਹੋਈ। ਲਕਸ਼ਮੀ ਨਰਾਇਣ ਮੰਦਰ, ਸ੍ਰੀ ਬਾਲਮੀਕੀ ਮੰਦਰ , ਸ੍ਰੀ ਰਵਿਦਾਸ ਗੁਰਦੁਆਰਾ, ਜੂ ਬਨ ਰਾਮਲੀਲਾ ਮੰਦਰ, ਅਤੇ ਹਰ ਬਲਾਕ ਦੇ ਅਧਿਕਾਰੀਆਂ ਵੱਲੋਂ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੋਰਾਇਆ ਸਾਹਿਬ , ਸਟੇਜ ਸੈਕਟਰੀ ਭਾਈ ਸਵਰਨ ਸਿੰਘ, ਸਟੇਜ ਸਕੱਤਰ ਭਾਈ ਕਮਲਜੀਤ ਸਿੰਘ ,ਜਨਰਲ ਸਕੱਤਰ ਭਾਈ ਭੁਪਿੰਦਰ ਸਿੰਘ ਭੁਁਟੱ, ਰਣਜੀਤ ਅਖਾੜਾ ਗੱਤਕਾ ਪਾਰਟੀ ਅਤੇ ਮਾਸਟਰ ਅਮਰਜੀਤ ਸਿੰਘ ਜੰਡੀਰ ਅਤੇ ਬਲਵਿੰਦਰ ਸਿੰਘ ਨਾਸਰਕੇ ਉਨ੍ਹਾਂ ਦੀ ਗੱਤਕਾ ਟੀਮ ਨੇ ਆਪਣੇ ਜੌਹਰ ਦਿਖਾਏ ਸੰਗਤਾਂ ਨੂੰ ਆਪਣੇ ਕਰਤੱਬ ਦਿਖਾ ਕੇ ਨਿਹਾਲ ਕੀਤਾ ।ਇਸ ਮੌਕੇ ਤੇ ਭਾਈ ਸਵਰਨ ਸਿੰਘ ,ਭੁਪਿੰਦਰ ਸਿੰਘ ਭੁੱਟੋ ,ਅਮਰਜੀਤ ਸਿੰਘ ਜੰਡੀਰ,ਬਲਵਿੰਦਰ ਸਿੰਘ ਨਾਸਰਕੇ ,ਗੁਰਾਇਆ ਸਾਬ੍, ਗੁਰਨਾਮ ਸਿੰਘ ਮਟੌਰ ਵੈਲਡਿੰਗ ਸਕੱਤਰ ,ਭਾਈ ਬਿਕਰਮ ਸਿੰਘ ਇਹ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਏ ਗਏ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਅਰਦਾਸ ਕਰ ਕੇ ਇਹ ਨਗਰ ਕੀਰਤਨ ਰਵਾਨਾ ਹੋਇਆ।
Author: Gurbhej Singh Anandpuri
ਮੁੱਖ ਸੰਪਾਦਕ