ਬਾਘਾਪੁਰਾਣਾ 17 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਦੇ ਬਲਾਕ ਪ੍ਰਧਾਨ ਅਤੇ ਜਿਲ੍ਹਾ ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇ ਖੁਰਦ,ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਜਿਲ੍ਹਾ ਆਗੂ ਛਿੰਦਰਪਾਲ ਕੌਰ ਰੋਡੇਖੁਰਦ ਨੇ ਪਹਿਰੇਦਾਰ ਨਾਲ ਕਰਦਿਆਂ ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਕਰਦਿਆ ਦੱਸਿਆ ਕਿ ਜੋ ਪੰਜਾਬ ਸਰਕਾਰ ਦੇ ਕਹਿਣ ਤੇ ਭੋਲੇ ਭਾਲੇ ਕਿਸਾਨਾਂ ਤੋਂ ਜਮਾਬੰਦੀਆਂ (ਫਰਦ) ਦੀਆਂ ਕਾਪੀਆਂ ਆੜਤੀਆਂ ਕੋਲ ਜਮਾਂ ਕਰਵਾਈਆ ਗਈਆ ਹਨ,ਜੋ ਕਿ ਇਕ ਸਾਜਿਸ਼ ਤਹਿਤ ਜਮਾਂ ਕਰਵਾਈਆ ਗਈਆ ਹਨ। ਜਿੰਨਾ ਦਾ ਖਮਿਆਜ਼ਾ ਅੱਜ ਕਿਸਾਨਾਂ ਨੂੰ ਭੁਗਤਣਾ ਪੈ ਰਿਹਾ ਹੈ। ਆਗੂਆ ਨੇ ਕਿਹਾ ਕਿ ਝੋਨੇ ਦੀ ਖਰੀਦ ਮੁਕੰਮਲ ਹੋ ਚੁੱਕੀ ਹੈ ,ਪ੍ਰੰਤੂ ਖਰੀਦ ਹੋਣ ਦੇ ਬਾਵਜੂਦ ਤਕਰੀਬਨ 70,000 ਦੇ ਕਰੀਬ ਕਿਸਾਨਾਂ ਦੀ ਪੇਮੈਂਟ ਸਰਕਾਰ ਨੇ ਰੋਕ ਰੱਖੀ ਹੈ,। ਜੋ ਕਿ ਬਿਲਕੁੱਲ ਸਰਕਾਰ ਨੇ ਕਿਸਾਨਾਂ ਨਾਲ ਫਰਦ ਦੇ ਨਾਮ ਉੱਪਰ ਸਾਜਿਸ਼ ਤਹਿਤ ਧੋਖੇਬਾਜ਼ੀ ਕੀਤੀ ਹੈ। ਜੋ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਝੋਨੇ ਦੀ ਫਸਲ ਪੇਮੈਂਟ ਸਿੱਧੀ ਕਿਸਾਨਾਂ ਦੇ ਖਾਤੇ ਵਿੱਚ ਆਵੇਗੀ, ਪ੍ਰੰਤੂ ਅਜੇ ਤੱਕ 70,000 ਤੋਂ ਉੱਪਰ ਕਿਸਾਨਾਂ ਨੇ ਖਾਤੇ ਵਿੱਚ ਇਕ ਰੁਪਿਆ ਤੱਕ ਨਹੀ ਆਇਆ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆ ਨੇ ਜਿਲ੍ਹਾ ਮੋਗਾ ਦੇ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਕਿਸਾਨਾਂ ਦੀ ਝੋਨੇ ਦੀ ਫਸਲ ਦੀ ਅਦਾਇਗੀ ਤੁਰੰਤ ਕੀਤੀ ਜਾਵੇ।ਜੇਕਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਝੋਨੇ ਦੀ ਅਦਾਇਗੀ ਤੁਰੰਤ ਨਾ ਕੀਤੀ ਤਾਂ ਕਿਰਤੀ ਕਿਸਾਨ ਯੂਨੀਅਨ ਸਖਤ ਸਟੈਂਡ ਲਵੇਗੀ।ਆਗੂਆ ਨੇ ਦੱਸਿਆ ਕਿ ਕਿਸਾਨ ਝੋਨੇ ਦੀ ਰੁਕੀ ਅਦਾਇਗੀ ਤੋਂ ਬਹੁਤ ਹੀ ਪ੍ਰੇਸ਼ਾਨੀ ਦੇ ਆਲਮ ਵਿੱਚੋਂ ਗੁਜਰ ਰਹੇ ਹਨ, ਜੇਕਰ ਕਿਸਾਨਾਂ ਦੇ ਖਾਤੇ ਵਿੱਚ ਪੈਸੇ ਆਉਣਗੇ, ਤਾਹੀ ਕਿਸਾਨ ਅੱਗੇ ਠੇਕੇ ਉੱਪਰ ਲਈ ਜਮੀਨ ਦਾ ਠੇਕਾ ਦੇਣਗੇ, ਸੋਸਾਇਟੀ ਮੋੜਨਗੇ, ਆਪਣੇ ਘਰਾਂ ਲਈ ਰਾਸ਼ਨ ਵਗੈਰਾ ਖਰੀਦ ਸਕਣਗੇ। ਝੋਨੇ ਦੀ ਫਸਲ ਤੇ ਹੀ ਕਿਸਾਨ ਨਿਰਭਰ ਹੁੰਦਾ, ਇਸੇ ਦੌਰਾਨ ਹੀ ਆਪਣੇ ਕਾਰੋਬਾਰ ਅੱਗੇ ਤੋਰਨਗੇ।ਇਸ ਮੌਕੇ ਬਲਾਕ ਮੀਤ ਪ੍ਰਧਾਨ ਮੋਹਲਾ ਸਿੰਘ, ਬਲਵਿੰਦਰ ਪੱਪੂ,ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ, ਪ੍ਰਗਟ ਸਿੰਘ ਆਦਿ ਕਿਸਾਨ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ