”ਟਾਈਪਿਸਟ ਯੂਨੀਅਨ ਬਾਘਾ ਪੁਰਾਣਾ ਨੇ ਨਵੇਂ ਆਏ ਨਾਇਬ ਤਹਿਸੀਲਦਾਰ ਨੂੰ ਫੁੱਲਾਂ ਦਾ ਗੁਲਦਸਤਾ ਕੀਤਾ ਭੇਟ”
ਬਾਘਾ ਪੁਰਾਣਾ 17 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਬਾਘਾ ਪੁਰਾਣਾ ਤਹਿਸੀਲ ਵਿਖੇ ਤੈਨਾਤ ਤਹਿਸੀਲਦਾਰ ਪ੍ਰਵੀਨ ਕੁਮਾਰ ਛਿੱਬਰ ਦੋ-ਤਿੰਨ ਦਿਨਾਂ ਦੀ ਨਿਯੁਕਤੀ ਤੋ ਬਾਅਦ ਉਨਾਂ ਦੀ ਹੋਈ ਬਦਲੀ ਉਪਰੰਤ ਸੁਨਾਮ ਤੋ ਬਦਲਕੇ ਨਵੇ ਆਏ ਨਾਇਬ ਤਹਿਸੀਲਦਾਰ ਬਲਵਿੰਦਰ ਸਿੰਘ ਨੇ ਆਪਣਾ ਕਾਰਜਭਾਰ ਸੰਭਾਲ ਲਿਆ ਹੈ। ਉਨਾਂ ਦੇ ਇੱਥੇ ਆਉਣ ਤੇ ਟਾਈਪਿਸਟ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਸੰਦੀਪ ਕੁਮਾਰ ਰਿੰਕੂ ਦੀ ਅਗਵਾਈ ਵਿੱਚ ਸਮੁੱਚੀ ਯੂਨੀਅਨ ਆਗੂਆ ਮੀਤ ਪ੍ਰਧਾਨ ਨਰਿੰਦਰ ਸਿੰਘ ਸੰਤ, ਖਜਾਨਚੀ ਸੁਖਦੀਪ ਸਿੰਘ ਬਰਾੜ, ਸਕੱਤਰ ਹਰਕੀਰਤ ਸਿੰਘ ਸਰੋਆ, ਕਮਲ ਸਰਮਾਂ ਮਾਂਹੀ, ਜਗਸੀਰ ਸਿੰਘ ਸੇਖਾ, ਸੂਬੇਦਾਰ ਗੁਰਦੇਵ ਸਿੰਘ, ਪਰਮਜੀਤ ਸਿੰਘ ਪੰਮਾ, ਕੁਲਦੀਪ ਸਿੰਘ ਮਾਹਲਾ, ਰੌਣਕ ਸਿੰਘ ਰਾਣਾ ਮੱਲਕੇ, ਪਰਮਜੀਤ ਸਿੰਘ ਭਾਗੀਕੇ, ਕਿ੍ਸ਼ਨ ਸਿੰਘ ਸੁਖਾਨੰਦ, ਦਲਜੀਤ ਸਿੰਘ ਅਤੇ ਰੀਡਰ ਰਵਿੰਦਰ ਸਿੰਘ ਧਾਲੀਵਾਲ ਆਦਿ ਨੇ ਤਹਿਸੀਲਦਾਰ ਬਲਵਿੰਦਰ ਸਿੰਘ ਨੂੰ ਜੀ ਆਇਆ ਕਹਿੰਦਿਆ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਉਨਾਂ ਕਿਹਾ ਕਿ ਤਹਿਸੀਲ ਵਿੱਚ ਕਿਸੇ ਵੀ ਵਿਅਕਤੀ ਨਾਲ ਵਿਤਕਰਾ ਨਹੀਂ ਕੀਤਾ ਜਾਵੇ।ਸਭ ਦੇ ਕੰਮ ਸਮੇ ਅਨੁਸਾਰ ਨਿਪਟਾਏ ਜਾਣਗੇ।
Author: Gurbhej Singh Anandpuri
ਮੁੱਖ ਸੰਪਾਦਕ