ਪਠਾਨਕੋਟ 17 ਨਵੰਬਰ ( ਸੁਖਵਿੰਦਰ ਜੰਡੀਰ ) ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਜਿੱਥੇ ਵੱਖ ਵੱਖ ਥਾਵਾਂ ਤੇ ਭਾਜਪਾ ਕਾਰਜਕਰਤਾਵਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ । ਉਥੇ ਹੀ ਅੱਜ ਵਾਰਡ ਨੰਬਰ 49 ਵਿੱਚ ਵੀ ਪਾਰਸ਼ਦ ਕੰਚਨ ਬਾਲਾ ਦੇ ਨਾਲ ਸਮਾਜ ਸੇਵਕ ਰਜਿੰਦਰ ਲਾਡੀ ਨੇ ਲੋਕਾਂ ਵਿੱਚ ਲੱਡੂ ਵੰਡ ਕੇ ਇਸ ਖ਼ੁਸ਼ੀ ਨੂੰ ਲੋਕਾਂ ਨਾਲ ਸਾਂਝਾ ਕੀਤਾ। ਅਤੇ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਨਾਲ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਇਸ ਦੇ ਨਾਲ ਹੀ ਏਅਰ ਫੋਰਸ ਵਿੱਚ ਰਹਿ ਕੇ ਦੇਸ਼ ਦੀ ਸੇਵਾ ਕਰਨ ਵਾਲੇ ਏਅਰ ਮਾਰਸ਼ਲ ਪਦ ਤੋਂ ਰਿਟਾਇਰ ਸਰਦਾਰ ਪੀ ਐਸ ਮੱਲ੍ਹੀ ਜੋ ਕਿ ਆਪਣੀ ਸੇਵਾਮੁਕਤੀ ਤੋਂ ਬਾਅਦ ਆਪਣੇ ਘਰ ਲੈਫਟੀਨੈਂਟ ਸਲਾਰੀਆ ਨਗਰ ਵਿੱਚ ਆਪਣੇ ਪਰਿਵਾਰ ਨਾਲ ਪਰਤੇ ਸਨ । ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਸਵਾਗਤ ਕੀਤਾ । ਗੱਲਬਾਤ ਕਰਦੇ ਹੋਏ ਸਮਾਜ ਸੇਵਕ ਰਜਿੰਦਰ ਲਾਡੀ ਨੇ ਦੱਸਿਆ ਕਿ ਜਿਥੇ ਕਰਤਾਰਪੁਰ ਲਾਂਘਾ ਖੁੱਲ੍ਹਣ ਨਾਲ ਸਾਰੇ ਪੰਜਾਬ ਵਾਸੀਆਂ ਚ ਖੁਸ਼ੀ ਪਾਈ ਜਾ ਰਹੀ ਹੈ ਉਥੇ ਹੀ ਅੱਜ ਉਨ੍ਹਾਂ ਦੇ ਵਾਰਡ ਵਿਚ ਆਪਣੀ ਸੇਵਾਮੁਕਤੀ ਤੋਂ ਬਾਅਦ ਏਅਰ ਫੋਰਸ ਵਿੱਚੋਂ ਏਅਰ ਮਾਰਸ਼ਲ ਪਦ ਤੋਂ ਰਿਟਾਇਰ ਸਰਦਾਰ ਪੀਐਸ ਮੱਲ੍ਹੀ ਉਨ੍ਹਾਂ ਵਿਚ ਆਪਣਾ ਬਾਕੀ ਜੀਵਨ ਬਤੀਤ ਕਰਨ ਲਈ ਆਏ ਹਨ । ਜਿਸ ਖ਼ੁਸ਼ੀ ਵਿੱਚ ਸਾਰੇ ਵਾਰਡ ਵਾਸੀ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਵਿੱਚ ਪਹੁੰਚੇ ਸਨ ਅਤੇ ਉਨ੍ਹਾਂ ਦੇ ਸਵਾਗਤ ਦੇ ਨਾਲ ਨਾਲ ਉਨ੍ਹਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਵੀ ਦਿੱਤੀਆਂ । ਉਥੇ ਹੀ ਏਅਰ ਫੋਰਸ ਤੋਂ ਸੇਵਾਮੁਕਤ ਹੋਏ ਪੀ ਐਸ ਮੱਲ੍ਹੀ ਨੇ ਆਏ ਹੋਏ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਇਸ ਮੌਕੇ ਸਮਾਜ ਸੇਵਕ ਕਰਨਲ ਸਾਗਰ ਸਿੰਘ ਸਲਾਰੀਆ ਕਰਨਲ ਪ੍ਰੇਮ ਸੈਣੀ ਗੋਬਿੰਦ ਸ਼ਰਮਾ ਰਵੀ ਮਹਾਜਨ ਸਰਦਾਰ ਗੁਰਜੀਤ ਸਿੰਘ ਰੰਧਾਵਾ ਸੋਮ ਨਾਥ ਡੋਗਰਾ ਬ੍ਰਹਮ ਕੁਮਾਰ ਰਜਿੰਦਰ ਸ਼ਰਮਾ ਦੌਲਤ ਰਾਮ ਮਹੇਸ਼ ਮਹਾਜਨ ਵਿਜੇ ਜੰਗ ਬਹਾਦੁਰ ਰਵੀਨੰਦਨ ਸ਼ਰਮਾ ਦੇ ਨਾਲ ਹੋਰ ਲੋਕ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ