ਕੱਲ ਦੇ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਸੰਗਤਾਂ ਨੂੰ ਕਰਨਗੇ ਨਿਹਾਲ- ਮੈਨੇਜਰ ਲਖਵੰਤ ਸਿੰਘ
ਕਰਤਾਰਪੁਰ 18 ਨਵੰਬਰ (ਭੁਪਿੰਦਰ ਸਿੰਘ ਮਾਹੀ): ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪ੍ਰਕਾਸ਼ ਪੁਰਬ ਪੂਰੀ ਦੁਨੀਆਂ ਵਿੱਚ ਬਹੁਤ ਹੀ ਜਾਹੋ ਜਲਾਲ ਨਾਲ ਮਨਾਏ ਜਾ ਰਹੇ ਹਨ। ਜਿਸ ਦੇ ਸਬੰਧ ਵਿੱਚ ਪਿਛਲੇ 13 ਦਿਨਾਂ ਤੋਂ ਭਾਈ ਘਨ੍ਹਈਆ ਜੀ ਸੇਵਾ ਸੁਸਾਇਟੀ ਰਜਿ. ਕਰਤਾਰਪੁਰ ਵੱਲੋਂ ਰੋਜ਼ਾਨਾ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ। ਪ੍ਰਭਾਤ ਫੇਰੀ ਦੋਰਾਨ ਸੰਗਤਾਂ ਹਰਿ ਜਸ ਗਾਉਂਦੀਆਂ ਗੁਰੂ ਨਾਨਕ ਸਾਹਿਬ ਦੇ ਦਰੋਂ ਘਰੋਂ ਖੁਸ਼ੀਆਂ ਹਾਸਿਲ ਕਰ ਆਪਣਾ ਜੀਵਨ ਸਫਲਾ ਕਰਕੇ ਆਪਣਾ ਅੰਮ੍ਰਿਤ ਵੇਲਾ ਵੀ ਸੰਭਾਲ ਰਹੀਆਂ ਹਨ। ਜਿਸ ਦੇ ਚਲਦਿਆਂ ਰੋਜ਼ਾਨਾ ਹੀ ਪ੍ਰਭਾਤ ਫੇਰੀ ਦੀਆਂ ਸੰਗਤਾਂ ਦੇ ਚਰਨ ਸ਼ਰਧਾਲੂਆਂ ਵੱਲੋਂ ਆਪਣੇ ਘਰਾਂ ਅਤੇ ਦੁਕਾਨਾਂ ਵਿੱਚ ਪਵਾ ਕੇ ਸੰਗਤਾਂ ਦੀ ਚਾਹ, ਪਕੋੜਿਆਂ ਅਤੇ ਗੁਰੂ ਕੇ ਲੰਗਰਾਂ ਨਾਲ ਸੇਵਾ ਕੀਤੀ ਜਾ ਰਹੀ ਹੈ। ਅੱਜ ਦੇ ਪ੍ਰਭਾਤ ਫੇਰੀ ਸਮਾਗਮ ਵਾਲੀਆ ਸਟੂਡੀਓ ਨਜਦੀਕ ਗੁਰਦੁਆਰਾ ਗੰਗਸਰ ਸਾਹਿਬ ਜੀ ਕਿਸ਼ਨਗੜ੍ਹ ਰੋਡ ਅਤੇ ਸ. ਚਰਨਜੀਤ ਸਿੰਘ ਮੁਹੱਲਾ ਕੱਤਨੀ ਗੇਟ ਵਿਖੇ ਕਰਵਾਏ ਗਏ। ਅੱਜ ਦੇ ਵਾਲ਼ੀਆ ਸਟੂਡੀਓ ਵਿਖੇ ਪ੍ਰਭਾਤ ਫੇਰੀ ਦੇ ਸਮਾਗਮ ਮੌਕੇ ਸੁਰਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਵਾਲੀਆ ਆਦਿ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਪ੍ਰਭਾਤ ਫੇਰੀ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿੱਥੇ ਸ਼ਬਦੀ ਜੱਥਿਆਂ ਵੱਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰਬੰਧਕਾਂ ਵੱਲੋਂ ਪ੍ਰਭਾਤ ਫੇਰੀ ਦੇ ਸਮਾਗਮ ਕਰਵਾਉਣ ਵਾਲੇ ਪਰਿਵਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੋਰਾਨ ਸੰਗਤਾਂ ਦੀ ਵੱਖ ਵੱਖ ਭੋਜਨ ਪਦਾਰਥਾਂ ਨਾਲ ਸੇਵਾ ਕੀਤੀ ਗਈ। ਇਸ ਮੌਕੇ ਗੁਰਪ੍ਰੀਤ ਸਿੰਘ ਖਾਲਸਾ, ਤਜਿੰਦਰ ਸਿੰਘ ਖਾਲਸਾ, ਪ੍ਰਿੰਸ ਅਰੋੜਾ ਪ੍ਰਧਾਨ ਨਗਰ ਕੌਂਸਲ ਕਰਤਾਰਪੁਰ, ਸੁਰਜੀਤ ਸਿੰਘ ਵਾਲੀਆ, ਕੁਲਦੀਪ ਸਿੰਘ ਵਾਲੀਆ, ਜਰਨੈਲ ਸਿੰਘ, ਗੁਰਦਿੱਤ ਸਿੰਘ, ਭਾਈ ਦਰਸ਼ਨ ਸਿੰਘ, ਹਰਵਿੰਦਰ ਸਿੰਘ ਰਿੰਕੂ, ਤਜਿੰਦਰ ਸਿੰਘ ਮਾਨ, ਬਾਬਾ ਗੁਰਦੇਵ ਸਿੰਘ, ਮਨਜੀਤ ਸਿੰਘ, ਬਲਬੀਰ ਰਾਣਾ, ਬੋਧ ਪ੍ਰਕਾਸ਼ ਸਾਹਨੀ, ਪ੍ਰਦੀਪ ਅਗਰਵਾਲ ਸਾਬਕਾ ਕੌਂਸਲਰ, ਰਾਕੇਸ਼ ਅਰੋੜਾ, ਨੀਰਜ ਸੂਰੀ, ਵਿਮਲ ਜੈਨ, ਰਤਨ ਲਾਲ ਜੇ ਈ, ਕਮਲ ਅਰੋੜਾ, ਰਜਨੀਸ਼ ਸੂਦ, ਬਲਬੀਰ ਸਿੰਘ, ਅਵਤਾਰ ਸਿੰਘ, ਮੱਖਣ ਸਿੰਘ, ਬਲਵਿੰਦਰ ਸਿੰਘ ਗੋਲਡੀ, ਮਲਕੀਤ ਸਿੰਘ ਗੋਲਡੀ, ਪਰਮਜੀਤ ਕੌਰ, ਗਗਨਦੀਪ ਕੌਰ, ਰਣਜੀਤ ਕੌਰ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਿਰ ਸਨ। ਇਸ ਸਬੰਧੀ ਮੈਨੇਜਰ ਸ. ਲਖਵੰਤ ਸਿੰਘ ਨੇ ਕਿਹਾ ਕਿ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੱਲ ਮਹਾਨ ਗੁਰਮਤਿ ਸਮਾਗਮ ਵਿੱਚ ਪੰਥ ਪ੍ਰਸਿੱਧ ਰਾਗੀ, ਢਾਡੀ ਸੰਗਤਾਂ ਨੂੰ ਨਿਹਾਲ ਕਰਨਗੇ।
Author: Gurbhej Singh Anandpuri
ਮੁੱਖ ਸੰਪਾਦਕ