ਬਾਘਾਪੁਰਾਣਾ 18 (ਰਾਜਿੰਦਰ ਸਿੰਘ ਕੋਟਲਾ)ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਮੋਗਾ ਵੱਲੋਂ ਅੱਜ ਮੋਗਾ ਵਿੱਖੇ ਸਥਿੱਤ ਕੇ ਕੇ ਯੂ ਦੇ ਦਫ਼ਤਰ ਵਿੱਚ ਵਿਸਥਾਰੀ ਮੀਟਿੰਗ ਜਿਲ੍ਹਾ ਪ੍ਰਧਾਨ ਪ੍ਰਗਟ ਸਿੰਘ, ਮੀਤ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ ਦੀ ਅਗਵਾਈ ਹੇਠ ਹੋਈ।ਇਸ ਦੌਰਾਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੱਸਿਆ ਕਿ ਅੱਜ ਦੀ ਮੀਟਿੰਗ ਵਿੱਚ ਇਨ੍ਹਾਂ ਏਜੰਡਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ ਗਿਆ, ਕਿ ਆਉਣ ਵਾਲੀ 26 ਨਵੰਬਰ ਨੂੰ ਕਿਸਾਨਾਂ ਨੂੰ ਦਿੱਲੀ ਦੇ ਬਾਰਡਰਾਂ ਉੱਪਰ ਬੈਠਿਆ ਨੂੰ ਪੂਰਾ ਇੱਕ ਸਾਲ ਹੋ ਜਾਣਾ ਹੈ, ਪ੍ਰੰਤੂ ਇਸੇ ਸਾਲ 22 ਜਨਵਰੀ ਨੂੰ ਕੇਂਦਰ ਸਰਕਾਰ ਨਾਲੋਂ ਗੱਲਬਾਤ ਟੁੱਟ ਜਾਣ ਕਾਰਨ ਅਜੇ ਤੱਕ ਕੋਈ ਵੀ ਸਿੱਟਾ ਨਹੀ ਨਿਕਲਿਆ,ਅਤੇ ਕੇਂਦਰ ਸਰਕਾਰ ਨੇ ਲੋਕ ਮਾਰੂ ਤਿੰਨ ਕਾਲੇ ਕਾਨੂੰਨਾਂ ਬਾਰੇ ਕੋਈ ਵੀ ਹੱਲ ਨਹੀ ਕੱਢਿਆ। ਸਗੋਂ ਤਰਾਂ ਤਰਾਂ ਦੀਆਂ ਘਟੀਆ ਕਿਸਮ ਦੀਆ ਚਾਲਾਂ ਚੱਲ ਕੇ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ, ਪ੍ਰੰਤੂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜੱਥੇਬੰਦੀਆ ਦੇ ਆਗੂਆ ਦੀ ਸੂਝ ਬੂਝ ਨਾਲ ਅੰਦੋਲਨ ਦੀ ਬਰਕਰਾਰਤਾ ਅਜੇ ਵੀ ਕਾਇਮ ਹੈ।
ਆਗੂਆ ਨੇ ਕਿਹਾ ਕਿ 26 ਨਵੰਬਰ ਨੂੰ ਅੰਦੋਲਨ ਦੀ ਸਾਲਗਰਿਹਾ ਹੋਣ ਕਰਕੇ ਲੋਕਾਂ ਨੂੰ ਸਮੇਤ ਟਰੈਕਟਰਾਂ,ਟਰਾਲੀਆ ਨਾਲ ਭਾਰੀ ਇਕੱਠ ਕਰਕੇ ਦਿੱਲੀ ਮੋਰਚੇ ਵਿੱਚ ਸਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਜਿਕਰਯੋਗ ਹੈ ਕਿ 29 ਨਵੰਬਰ ਨੂੰ ਪਾਰਲੀਮੈਂਟ ਸਰਦ ਰੁੱਤ ਸੈਸ਼ਨ ਸੁਰੂ ਹੋ ਰਿਹਾ ਹੈ। ਜਿਸਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਾਰਲੀਮੈਂਟ ਵੱਲ ਕੂਚ ਕਰਨ ਲਈ ਹਰ ਰੋਜ 500 ਕਿਸਾਨਾਂ ਦਾ ਜੱਥਾ ਗਾਜੀਪੁਰ, ਟਿੱਕਰੀ ਬਾਰਡਰ ਤੋਂ ਰਵਾਨਾ ਹੋਇਆ ਕਰੇਗਾ, ਜੋ ਕਿ ਇਹ ਜੱਥਾ ਵਾਪਿਸ ਨਹੀ ਆਵੇਗਾ। ਏਸੇ ਤਰਾਂ 15 ਦਿਨ ਪਾਰਲੀਮੈਂਟ ਵਿਚ ਸਰਦ ਰੁੱਤ ਸੈਸ਼ਨ ਚੱਲੇਗਾ ਅਤੇ 15 ਦਿਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੰਜ-ਪੰਜ ਸੌ ਕਿਸਾਨਾਂ ਦੇ ਜੱਥੇ ਪਾਰਲੀਮੈਂਟ ਵੱਲ ਜਾਇਆ ਕਰਨਗੇ। ਇਸ ਦੌਰਾਨ ਪੰਦਰਾਂ ਦਿਨਾਂ ਵਿੱਚ ਤਕਰੀਬਨ 7500 ਕਿਸਾਨ ਆਪਣੀ ਹਾਜਰੀ ਲਗਵਾਉਣਗੇ।
ਇਸ ਮੌਕੇ ਜਿਲ੍ਹਾ ਸਕੱਤਰ ਬੂਟਾ ਸਿੰਘ, ਨਾਜਰ ਸਿੰਘ ਖਾਈ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ,ਯੂਥ ਆਗੂ ਬਲਕਰਨ ਸਿੰਘ, ਬਲਾਕ ਸਕੱਤਰ ਜਸਮੇਲ ਸਿੰਘ,ਮੀਤ ਪ੍ਰਧਾਨ ਮੋਹਲਾ ਸਿੰਘ,ਕੁਲਜੀਤ ਸਿੰਘ ਬਲਾਕ ਪ੍ਰਧਾਨ ਧਰਮਕੋਟ, ਸਾਰਜ ਸਿੰਘ,ਜਸਵੰਤ ਸਿੰਘ, ਨਾਹਰ ਸਿੰਘ, ਪਵਨਦੀਪ ਸਿੰਘ ਮੰਗੇਵਾਲਾ,ਜਗਰੂਪ ਸਿੰਘ, ਸਰਬਜੀਤ ਮਾਛੀਕੇ,ਅੰਗਰੇਜ ਸਿੰਘ, ਅਵਤਾਰ ਸਿੰਘ ਰਾਜਿਆਣਾ,ਕੁਲਦੀਪ ਸਿੰਘ, ਗੁਰਚਰਨ ਸਿੰਘ ਰੋਡੇ,ਰਤਨ ਲੰਡੇ,ਸੁਖਦੇਵ ਸਿੰਘ, ਜੁਗਰਾਜ ਸਿੰਘ,ਜਗਸੀਰ ਸਿੰਘ ਝੰਡੇਆਣਾ,ਦਰਸ਼ਨ ਸਿੰਘ,ਪ੍ਰਗਟ ਸਿੰਘ ਵੈਰੋਕੇ,ਰਣਜੋਧ ਸਿੰਘ, ਦਵਿੰਦਰ ਭੈਣੀ,ਬਲਵੀਰ ਮੈਂਬਰ ਧਰਮ ਸਿੰਘ ਵਾਲਾ ਆਦਿ ਕਿਸਾਨ ਹਾਜ਼ਰ ਸਨ।