ਭੋਗਪੁਰ 19 ਨਵੰਬਰ ( ਸੁਖਵਿੰਦਰ ਜੰਡੀਰ ) ਪਿਛਲੇ ਲੰਬੇ ਸਮੇਂ ਤੋ ਕਾਲੇ ਕਨੂੰਨਾਂ ਦੇ ਸਬੰਧ ਵਿੱਚ ਕਿਸਾਨਾਂ ਵੱਲੋਂ ਚੱਲ ਰਹੇ ਅੰਦੋਲਨ ਦੇ ਅੱਗੇ ਸੈਂਟਰ ਸਰਕਾਰ ਨੂੰ ਕਿਸਾਨਾਂ ਦੇ ਅੱਗੇ ਝੁਕਣਾ ਹੀ ਪਿਆ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਤਿਨੋ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ, ਅਤੇ ਅੱਜ ਭੋਗਪੁਰ ਦੇ ਰਾਜ ਕੁਮਾਰ ਰਾਜਾ ਪਰਧਾਨ ਆੜਤੀਆ ਐਸੋਸੀਏਸ਼ਨ ਭੋਗਪੁਰ ਅਤੇ ਉਹਨਾਂ ਦੀ ਟੀਮ ਵੱਲੋਂ ਭੋਗਪੁਰ ਦੀ ਦਾਣਾ ਮੰਡੀ ਵਿੱਚ ਲੱਡੂ ਵੰਡੇ ਗਏ ਅਤੇ ਪ੍ਰਧਾਨ ਰਾਜ ਕੁਮਾਰ ਰਾਜਾ ਨੇੇ ਕਿਸਾਨ ਆਗੂ ਅਤੇ ਸਾਰੇ ਕਿਸਾਨਾਂ ਨੂੰ ਵਧਾਈ ਦਿੱਤੀ ਅਤੇ ਉਨਾਂ ਬੋਲਦੇ ਹੋਏ ਕਿਹਾ ਕਿ ਅੱਜ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਮੋਦੀ ਸਾਹਬ ਨੇ ਕਾਲ਼ੇ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕਰਕੇ ਕਿਸਾਨਾਂ ਦੀ ਜਿੱਤ ਦਾ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਦੁਕਾਨਦਾਰਾਂ,ਮਜ਼ਦੂਰਾਂ ਅਤੇ ਆੜ੍ਹਤੀਆਂ ਦੀ ਜਿੱਤ ਹੈ ਇਸ ਮੌਕੇ ਤੇ ਰਾਜ ਕੁਮਾਰ ਰਾਜਾ ਪ੍ਰਧਾਨ ਦੇ ਨਾਲ, ਮਨਜੀਤ ਸਿੰਘ ਪ੍ਰਧਾਨ,ਹਰਜੀਤ ਸਿੰਘ ਮਾਸਟਰ ਕਰਨ ਅਰੋੜਾ, ਅਮਰੀਕ ਸਿੰਘ ਤਲਵੰਡੀ ਪ੍ਰਧਾਨ ਕਿਸਾਨਵਿੰਗ, ਬਲਵਿੰਦਰ ਸਿੰਘ ਤਲਵੰਡੀ, ਅਕਸ਼ੇ ਅਰੋੜਾ, ਸੁਖਦੇਵ ਸਿੰਘ,ਮੁਖਤਿਆਰ ਸਿੰਘ, ਜਸਵੰਤ,ਜਸਪਾਲ, ਜਗਮੋਹਨ ਚਾਚਾ ਜੈਲਦਾਰ ਆਦਿ ਹਾਜਰ ਸਨ