ਬਾਘਾਪੁਰਾਣਾ 19 ਨਵੰਬਰ (ਰਾਜਿੰਦਰ ਸਿੰਘ ਕੋਟਲਾ)ਭਾਰਤੀ ਕਿਸਾਨ ਯੁਨੀਅਨ ਕਾਦੀਆਂ ਬਲਾਕ ਬਾਘਾ ਪੁਰਾਣਾ ਦੀ ਮੀਟਿੰਗ ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਿਲਾ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਵਿਸ਼ੇਸ਼ ਤੌਰ ਤੇ ਸਾਮਲ ਹੋਏ ਮੀਟਿੰਗ ਵਿੱਚ ਕੇਂਦਰ ਸਰਕਾਰ ਵੱਲੋਂ ਤਿੰਨ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਇਸ ਮੌਕੇ ਸੰਬੋਧਨ ਕਰਦਿਆਂ ਜਿਲਾਂ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ, ਬਲਾਕ ਪ੍ਰਧਾਨ ਗੁਰਦਰਸ਼ਨ ਸਿੰਘ ਕਾਲੇਕੇ, ਪੰਜਾਬ ਮੀਤ ਪ੍ਰਧਾਨ ਸੁਖਮੰਦਰ ਸਿੰਘ ਉਗੋਕੇ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਰੱਦ ਹੋਣੇ ਕਿਸਾਨੀ ਸ਼ੰਘਰਸ ਦੀ ਇਤਹਾਸਕ ਜਿੱਤ ਹੈ ਅਤੇ ਇਸਦਾ ਸਿਹਰਾ ਕਿਸਾਨਾਂ ਦੀ ਯੋਗ ਲੀਡਰਸ਼ਿਪ ਤੇ ਹਰ ਵਰਗ ਦੇ ਲੋਕਾਂ ਨੂੰ ਜਾਦਾ ਜਿਨਾ ਕਿਸਾਨ ਸ਼ੰਘਰਸ਼ ਦਾ ਹਰ ਪੱਖੋ ਡਟਕੇ ਸਾਥ ਦਿੱਤਾ ਉਹਨਾ ਇਸ ਸਬੰਧੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆ ਕਿਹਾ ਕਿ ਕਿਸਾਨੀ ਸ਼ੰਘਰਸ ਵਿੱਚ ਸਹੀਦ ਹੋਏ ਕਿਸਾਨਾਂ ਦਾ ਲਹੁ ਰੰਗ ਲਿਆਇਆ ਹੈ।
ਇਸ ਮੌਕੇ ਬੋਲਦਿਆਂ ਗੁਰਬਚਨ ਸਿੰਘ ਚੰਨੂਵਾਲਾ, ਲਖਵੀਰ ਸਿੰਘ ਕੋਮਲ ਤੇ ਮੁਕੰਦ ਕਮਲ ਨੇ ਕਿਹਾ ਇਹ ਕਿਸਾਨਾਂ ਦੇ ਸਿਦਕ ,ਸਬਰ,ਏਕਤਾ ਤੇ ਕਿਸਾਨ ਲੀਡਰਸ਼ਿਪ ਦੀ ਯੋਗ ਅਗਵਾਈ ਤੇ ਈਮਾਨਦਾਰੀ ਦੀ ਜਿੱਤ ਹੈ ਉਹਨਾ ਕਿਹਾ ਕਿਸਾਨ ਸੰਘਰਸ਼ ਦੁਨੀਆ ਦਾ ਪਹਿਲਾਂ ਸ਼ੰਘਰਸ ਹੈ ਜਿਸ ਦਾ ਮਜਦੂਰ, ਮੁਲਾਜ਼ਮ, ਦੁਕਾਨਦਾਰ, ਆੜਤੀ,ਵਪਾਰੀਆਂ, ਕਲਾਕਾਰਾਂ, ਲੇਖਕਾ ਤੇ ਦੁਨੀਆ ਭਰ ਵਿੱਚ ਬੈਠੇ ਹਰ ਵਰਗ ਦੇ ਇਨਸਾਫ ਪਸੰਦ ਲੋਕਾ ਨੇ ਸਾਥ ਦਿੱਤਾ ਜਿਸ ਕਰਕੇ ਕੇਦਰ ਸਰਕਾਰ ਨੂੰ ਗੋਡੇ ਟੇਕਣ ਲਈ ਮਜਬੂਰ ਹੋਣਾ ਪਿਆ।ਇਸ ਮੋਕੇ ਵਰਕਰਾਂ ਵੱਲੋਂ ਖੁਸ਼ੀ ਵਿੱਚ ਲੱਡੂ ਵੰਡੇ ਤੇ ਆਪਣੇ ਆਗੂਆਂ ਦਾ ਮੂਘਹ ਮਿੱਠਾ ਕਰਵਾਇਆ ਗਿਆ।ਇਸ ਮੌਕੇ ਸੁਰਜੀਤ ਸਿੰਘ ਵਿਰਕ,ਤੇਜ ਸਿੰਘ ਰਹਿਲ, ਦਰਸ਼ਨ ਸਿੰਘ ਉਗੋਕੇ,ਕੁਲਵੰਤ ਸਿੰਘ ਮਾਣੂੰਕੇ ਗੁਰਮੀਤ ਸਿੰਘ, ਸੁਖਮੰਦਰ ਸਿੰਘ ਪ੍ਰਧਾਨ, ਜਸਵੀਰ ਸਿੰਘ ਲਗੇਆਣਾ ਤੇ ਹੋਰ ਵਰਕਰ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ