ਬਾਘਾਪੁਰਾਣਾ,19 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਪਿਛਲੇ ਇੱਕ ਸਾਲ ਤੋਂ ਭਾਰਤ ਦੀ ਸਰਕਾਰ ਵੱਲੋਂ ਐਲਾਨੇ ਤਿੰਨ ਨ ਕਾਲੇ ਕਾਨੂੰਨ ਜਿਸ ਖਾਤਰ ਕਿਸਾਨ ਜੱਥੇਬੰਦੀਅਾਂ ਵੱਲੋਂ ਸੰਘਰਸ਼ ਵਿੱਢਿਆ ਗਿਆ ਇਸ ਸੰਘਰਸ਼ ਅੱਗੇ ਝੁਕਦਿਆਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਵਾਲੇ ਦਿਨ ਮੋਦੀ ਸਰਕਾਰ ਨੇ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ ਹੈ ਜਿਸ ਨੂੰ ਲੇੇੈ ਕੇ ਕਿਸਾਨਾਂ ਸਮੇਤ ਸਮੁੱਚੇ ਵਰਗਾਂ ‘ਚ ਖੁਸ਼ੀ ਪਾਈ ਜ ਰਹੀ ਹੈ ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਜੋਧਾ ਸਿੰਘ ਬਰਾੜ ਨੇ ਆਪਣੇ ਦਫਤਰ ਕਾਲੇਕੇ ਰੋਡ ਵੇਲੇ ਖੁਸ਼ੀ ‘ਚ ਖੀਵੇ ਹੋਏ ਨੇ ਲੱਡੂ ਵੰਡਡਿਆਂ ਨੇ ਕੀਤਾ।ਉਨ੍ਹਾਂ ਕਿਹਾ ਇਨ੍ਹਾਂ ਤਿੰਨ ਕਾਲੇ ਕਾਨੂੰਨਾਂ ਦਾ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਵੱਲੋਂ ਵਾਪਸ ਲੈਣ ਦਾ ਐਲਾਨ ਦਾ ਸਿਹਰਾ ਜਿੱਥੇ ਸਮੁੱਚੀਆਂ ਕਿਸਾਨ ਜੱਥੇਬੰਦੀਆਂ ਨੂੰ ਜਾਂਦਾ ਹੈ ਉੱਥੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਾਏ ਯੋਗਦਾਨ ਨੂੰ ਵੀ ਅੱਖੋ-ਪਰੋਖੇ ਨਹੀਂ ਕੀਤਾ ਜਾ ਦਕਦਾ।ਇਸ ਮੌਕੇ ‘ਤੇ ਗੁਰਪ੍ਰੀਤ ਸਿੰਘ,ਇਕਬਾਲ ਸਿੰਘ, ਚਮਕੌਰ ਸਿੰਘ,ਜਸਪਾਲ ਸਿੰਘ,ਪਰਮਜੀਤ ਸਿੰਘ,ਹਰਨੇਕ ਸਿੰਘ,ਜਸਵੰਤ ਸਿੰਘ, ਸੁਖਮੰਦਰ ਸਿੰਘ,ਰਣਜੀਤ ਸਿੰਘ,ਵਿੱਕੀ ਸੇਖਾਂ,ਮਾਨ ਬਰਾੜ,ਅਰਸ਼ ਬਰਾੜ,ਗੁਰਜੰਟ ਸਿੰਘ, ਤੇਜਾ ਸਿੰਘ ਅਤੇ ਪੀਏ ਅਮਨਦੀਪ ਸਿੰਘ ਆਦਿ ਕਿਸਾਨ ਹਾਜਰ ਸਨ।