ਭੋਗਪੁਰ 19 ਨਵੰਬਰ (ਸੁਖਵਿੰਦਰ ਜੰਡੀਰ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੇ ਸਬੰਧ ਵਿੱਚ ਭੋਗਪੁਰ ਨਜ਼ਦੀਕ ਪਿੰਡ ਲੜੋਆ ਵਿਖੇ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਗੁਰਪੁਰਬ ਮਨਾਏ ਗਏ ਸਭ ਤੋਂ ਪਹਿਲਾਂ ਸ੍ਰੀ ਨਿਸ਼ਾਨ ਸਹਿਬ ਦੀ ਸੇਵਾ ਕੀਤੀ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਸਿੰਘਾ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਖੂਬ ਨਿਹਾਲ ਕੀਤਾ ਗਿਆ, ਭਾਈ ਹਰਦੀਪ ਸਿੰਘ ਜੀ ਹੈੱਡ ਗ੍ਰੰਥੀ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਬੀਬੀ ਬਲਬੀਰ ਕੌਰ, ਭਾਈ ਮਨਜੀਤ ਸਿੰਘ ਜੀ ਪਰਧਾਨ, ਅਮਰਜੀਤ ਸਿੰਘ ਪ੍ਰਿੰਸੀਪਲ, ਭਾਈ ਪਰਮਜੀਤ ਸਿੰਘ ਜੀ ਖਜਾਨਚੀ, ਰਵੇਲ ਸਿੰਘ ਜੀ ਜਥੇਦਾਰ, ਅਕਵਾਲ ਸਿੰਘ ਜੀ, ਜਸਵੀਰ ਸਿੰਘ ਜੀ,ਬੀਬੀ ਰਾਜਵਿੰਦਰ ਕੌਰ, ਬੀਬੀ ਸੰਗੀਤਾ ਕੋਰ ਆਦਿ ਹਾਜ਼ਰ ਸਨ