ਬਾਘਾ ਪੁਰਾਣਾ 19 (ਰਾਜਿੰਦਰ ਸਿੰਘ ਕੋਟਲਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ’ਤੇ ਗੁਰਦੁਆਰਾ ਸਾਹਿਬ ਪੁਰਾਣਾ ਪੱਤੀ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਨ ਉਪਰੰਤ ਨਗਰ ਕੀਰਤਨ ਸਜਾਇਆ ਗਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪੰਜ ਪਿਆਰਿਆ ਦੀ ਅਗਵਾਈ ਵਿੱਚ ਕੱਢੇ ਇਸ ਨਗਰ ਕੀਰਤਨ ਅਤੇ ਇੱਕ ਬਹੁਤ ਹੀ ਸੁੰਦਰ ਪਾਲਕੀ ਵਿਚ ਗੁਰੂ ਗ੍ਰੰਥ ਸਾਹਿਬ ਸੁਸ਼ੋਬਤ ਸਨ ਅਤੇ ਪਾਲਕੀ ਨੂੰ ਫੁੱਲਾਂ ਨਾਲ ਬਹੁਤ ਹੀ ਖੂਬਸੂਰਤ ਢੰਗ ਨਾਲ ਸਜਾਇਆ ਗਿਆ, ਜਿਸ ਦੇ ਅੱਗੇ ਗੱਤਕਾ ਪਾਰਟੀ ਦੇ ਸਿੰਘ ਆਪਣੀ ਕਲਾਂ ਤੇ ਜੌਹਰ ਦਿਖਾ ਰਹੀ ਸੀ । ਰਾਗੀ ਸਿੰਘ ਆਪਣੇ ਮਨੋਹਰ ਕੀਰਤਨ ਰਾਹੀ ਸਰੋਤਿਆਂ ਨੂੰ ਨਿਹਾਲ ਕਰ ਰਹੇ ਸਨ। ਇਹ ਨਗਰ ਕੀਰਤਨ ਜੋ ਪੁਰਾਣਾ ਪੱਤੀ ਗੁਰਦੁਆਰਾ ਸਾਹਿਬ ਤੋ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਗਲੀਆਂ ਬਜਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਗੁਰਦੁਆਰਾ ਸਾਹਿਬ ਪਹੁੰਚਿਆ। ਇਸ ਨਗਰ ਕੀਰਤਨ ਦੇ ਸਵਾਗਤ ਲਈ ਸ਼ਹਿਰ ਦੇ ਦੁਕਾਨਦਰਾਂ ਵੱਲੋਂ ਥਾਂ-ਥਾਂ ਸਵਾਗਤੀ ਗੇਟ , ਸੰਗਤਾਂ ਲਈ ਚਾਹ ,ਪਕੌੜੇ , ਬਿਸਕੁੱਟ ਅਤੇ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆਨੀ ਨਰਿੰਦਰਪਾਲ ਸਿੰਘ ਪ੍ਰਧਾਨ ਮਾਸਟਰ ਪ੍ਰਤਾਪ ਸਿੰਘ ਚਮਕੌਰ ਸਿੰਘ ਐਮ ਸੀ, ਲਖਵੀਰ ਸਿੰਘ ਬਰਾੜ, ਕਾਕਾ ਸਿੰਘ ਬਰਾੜ, ਯਾਦਵਿੰਦਰ ਸਿੰਘ ਸਤਵਿੰਦਰ ਸਿੰਘ ਨਿਰੰਜਨ ਸਿੰਘ ਬਰਾੜ ਕੁਲਦੀਪ ਸਿੰਘ ਬਖ਼ਸ਼ੀਸ਼ ਸਿੰਘ ਮੇਜਰ ਸਿੰਘ ਸਿਮਰਨ ਸਿੰਘ ਰਾਗੀ ਆਦਿ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ