43 Views
ਭੋਗਪੁਰ 21 ਨਵੰਬਰ (ਸੁਖਵਿੰਦਰ ਜੰਡੀਰ) ਭੋਗਪੁਰ 6 ਨੰਬਰ ਵਾਰਡ ਦੇ ਭਾਰੀ ਗਿਣਤੀ ਵਿੱਚ ਅਕਾਲੀ ਦਲ ਨੂੰ ਛੱਡ ਕੇ ਆਮ ਪਾਰਟੀ ਵਿੱਚ ਸ਼ਾਮਲ ਹੋ ਗਏ ਮੌਕੇ ਤੇ ਪੁੱਜੇ ਸ੍ਰੀ ਮੂਨਾ, ਐੱਮ ਡੀ ਅਨਵਰ, ਜੱਸੀ,ਸਲੇਮ, ਮਨੀਫ, ਅਮਿਤ ਗੋਇਲ ਅਤੇ ਗੁਰਨਾਮ ਸਿੰਘ ਆਦਿ ਨੇ ਕਿਹਾ ਕਿ ਉਹ ਲੰਬੇ ਸਮੇਂ ਤੋ ਅਕਾਲੀ ਪਾਰਟੀ ਵਿਚ ਸਹਿਯੋਗ ਦੇ ਰਹੇ ਸਨ ਅਤੇ ਹੁਣ ਦਿੱਲੀ ਦੇ ਵਿਚ ਕੇਜਰੀਵਾਲ ਵਲੋਂ ਕੀਤੇ ਹੋਏ ਵਿਕਾਸ ਨੂੰ ਦੇਖਦੇ ਹੋਏ ਅੱਜ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਪ੍ਰਣ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਇਸ ਵਕਤ ਪੰਜਾਬ ਨੂੰ ਈਮਾਨਦਾਰ ਅਤੇ ਸੁੱਚੇ ਸੱਚੇ ਲੀਡਰਾਂ ਦੀ ਜ਼ਰੂਰਤ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ਸੀਨੀਅਰ ਆਗੂ ਸ੍ਰੀ ਜੀਤ ਲਾਲ ਭੱਟੀ ਜੋ ਕਿ ਆਦਮਪੁਰ ਹਲਕੇ ਤੋਂ ਦਿੰਨਰਾਤ ਮਿਹਨਤ ਕਰ ਰਹੇ ਹਨ ਨੇ ਕਿਹਾ ਕਿ ਪੰਜਾਬ ਨੂੰ ਕੰਮ ਕਰਨ ਵਾਲੇ ਲੀਡਰਾਂ ਦੀ ਜ਼ਰੂਰਤ ਹੈ ਸਿਆਸੀ ਗੁਆਰੀਆਂ ਦੀ ਨਹੀ ਇਸ ਮੌਕੇ ਤੇ ਜੀਤ ਲਾਲ ਭੱਟੀ ਦੇ ਨਾਲ ਦੇਵ ਮਨੀ ਭੋਗਪੁਰ ਅਤੇ ਵਾਰੀ ਭੁਗਪੁਰ ਵੀ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ