- ਭੋਗਪੁਰ 23 ਨਵੰਬਰ (ਸੁਖਵਿੰਦਰ ਜੰਡੀਰ ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਜੰਟ ਸਿੰਘ ਰੰਧਾਵਾ ਦੀ ਨਿੱਘੀ ਯਾਦ ਵਿੱਚ ਸਮਾਜ ਦੀ ਭਲਾਈ ਲਈ ਅੱਖਾਂ ਦਾ ਮੁਫਤ ਆਪ੍ਰੇਸ਼ਨ ਅਤੇ ਚੈੱਕਅੱਪ ਕੈਂਪ ਮਿਤੀ 20 ਨਵੰਬਰ 2021 ਨੂੰ ਦਿਨ ਸ਼ਨੀਵਾਰ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਪਿੰਡ ਸਰਿਸਤਪੁਰ ਕਸਬਾ ਡਾਕਖਾਨਾ ਮਾਣਕਢੇਰੀ ਵਿਖੇ ਲਗਾਇਆ ਗਿਆ। ਜਿਸ ਵਿਚ ਅਰੋੜਾ ਹਸਪਤਾਲ ਜਲੰਧਰ ਦੇ ਡਾਕਟਰਾਂ ਦੀ ਟੀਮ ਨੇ ਅੱਖਾਂ ਦੀ ਜਾਂਚ ਕਰਕੇ ਅਤੇ ਲੋੜਵੰਦਾਂ ਦਾ ਆਪ੍ਰੇਸ਼ਨ ਵੀ ਕੀਤਾ ਗਿਆ। ਇਸ ਮੌਕੇ ਪਰਮਦੀਪ ਸਿੰਘ ਮਾਨ, ਐਡਵੋਕੇਟ ਸੁਖਵੀਰ ਸਿੰਘ ਕਲੇਰ ਚੰਡੀਗਡ਼੍ਹ, ਰਣਜੀਤ ਸਿੰਘ ਰੰਧਾਵਾ, ਸੁਖਜਿੰਦਰ ਸਿੰਘ ਚਹਿਲ ਸੰਘਵਾਲ, ਰਾਣੋ ਰੰਧਾਵਾ, ਸੁਖਰਾਜ ਕੌਰ ਚਹਿਲ, ਨੇ ਗੁਰੂ ਨਾਨਕ ਦੇਵ ਜੀ ਮਿਹਰ ਸਦਕਾ ਬਖਸ਼ੀਆਂ ਰਸਦਾਂ ਵਸਤਾਂ ਵਿੱਚੋਂ ਕੈਂਪ ਵਿੱਚ ਹਿੱਸਾ ਪਾਇਆ। ਗੁਰੂ ਕੇ ਲੰਗਰ ਵੀ ਅਤੁੱਟ ਚਲਾਏ ਗਏ।