ਬਾਘਾਪੁਰਾਣਾ, 23 ਨਵਂੰਬਰ (ਰਾਜਿੰਦਰ ਸਿੰਘ ਕੋਟਲਾ):ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ 25 ਨਵੰਬਰ ਦਿਨ ਵੀਰਵਾਰ ਨੂੰ ਬਾਘਾਪੁਰਾਣਾ ਦੀ ਨਵੀ ਦਾਣਾ ਮੰਡੀ ਕੋਟਕਪੂਰਾ ਰੋਡ ਵਿਖੇ ਹਲਕਾ ਬਾਘਾਪੁਰਾਣਾ ਵਾਸੀਆਂ ਨੂੰ ਸੰਬੋਧਨ ਕਰਨ ਆ ਰਹੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਕਾਂਗਰਸ ਪਾਰਟੀ ਦੇ ਸਪੋਕਸਮੈਨ ਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਦੇ ਫਰਜੰਦ ਕਮਲਜੀਤ ਸਿੰਘ ਬਰਾੜ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਹਲਕਾ ਬਾਘਾਪੁਰਾਣਾ ਦੇ ਵਿਧਾਇਕ ਨਿਧੜਕ ਜਰਨੈਲ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਹੇਠ ਨਵੀਂ ਦਾਣਾ ਮੰਡੀ ਰੈਲੀ ਕਰਵਾਈ ਜਾ ਰਹੀ ਹੈ ਜਿਸ ਨੂੰ ਸੰਬੋਧਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਵਿਕਾਸ ਤੇ ਗਰੀਬਾਂ ਦੇ ਮਸੀਹਾਂ ਚਰਨਜੀਤ ਸਿੰਘ ਚੰਨੀ,ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਅਤੇ ਉੱਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾਂ ਆ ਰਹੇ ਹਨ ਜਿਹੜੀ ਟੀਮ ਨੇ ਬਹੁਤ ਹੀ ਥੋੜੇ ਕਾਰਜਕਾਲ ਦੌਰਾਨ ਪੰਜਾਬ ਵਾਸੀਆਂ ਲਈ ਵੱਡੀਆਂ ਸਕੀਮਾਂ ਦਾ ਐਲਾਨ ਕੀਤਾ,ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ ਅਤੇ ਹਲਕਾ ਬਾਘਾਪੁਰਾਣਾ ਲਈ ਕਈ ਵੱਡੇ ਐਲਾਨ ਕਰਕੇ ਜਾਣਗੇ।ਉਨ੍ਹਾਂ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ 25 ਨਵੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਹੁੰਮ-ਹੁੰਮਾ ਕੇ ਦਾਣਾ ਮੰਡੀ ਪਹੁੱਚੋ ਅਤੇ ਉਨ੍ਹਾਂ ਦੇ ਵਿਚਾਰ ਸੁਣੋ।ਇਸ ਮੌਕੇ ਉਨ੍ਹਾਂ ਦੇ ਦਿਲਬਾਗ ਸਿੰਘ ਸਰਪੰਚ,ਬਿੱਟੂ ਮਿੱਤਲ, ਜਗਸੀਰ ਸਿੰਘ ਚੇਅਰਮੈਨ,ਜਗਸੀਰ ਸਿੰਘ ਐਮ ਸੀ,ਗੁਰਮੁਖ ਸਿੰਘ ਐਮ ਸੀ,ਚਮਕੌਰ ਸਿੰਘ ਬਰਾੜ ਐਮ ਸੀ ਆਦਿ ਅਹੁਦੇਦਾਰ ਅਤੇ ਵਰਕਰ ਵੀ ਹਾਜਰ ਸਨ।
Author: Gurbhej Singh Anandpuri
ਮੁੱਖ ਸੰਪਾਦਕ