ਬਾਘਾਪੁਰਾਣਾ,23 ਨਵੰਬਰ (ਰਾਜਿੰਦਰ ਸਿੰਘ ਕੋਟਲਾ): ਲੀਡਰਾਂ ਪਿੱਛੇ ਲੱਗ ਕੇ ਆਪਣਾ ਆਪਸੀ ਪਿਆਰ ਅਤੇ ਭਾਈਚਾਰਕ ਸਾਂਝ ਨਾ ਤੋੜੋ ਇਨ੍ਹਾਂ ਨੂੰ ਸਿਰਫ ਤੇ ਸਿਰਫ ਆਪਣੀ ਕੁਰਸੀ ਪਿਆਰੀ ਇਨ੍ਹਾਂ ਨੇ ਝੱਟ ‘ਚ ਪੱਗ ਦਾ ਰੰਗ ਬਦਲ ਲੈਣਾ ਹੁੰਦਾ।ਇਨ੍ਹਾਂ ਸ਼ਬਦ ਬੁੱਧੀਜੀਵੀ ਚਿੰਤਕ ਲਖਵੀਰ ਸਿੰਘ ਕੋਮਲ,ਭਾਈ ਰਣਜੀਤ ਸਿੰਘ ਲੰਗੇਆਣਾ , ਪਵਨ ਗਰਗ ਜਰਨਲਿਸਟ ਰਾਜਿੰਦਰ ਸਿੰਘ ਕੋਟਲਾ,ਅਤੇ ਜਰਨਲਿਸਟ ਹੁਰਾਂ ਨੇ ਕਹੇ ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਨੇਤਾ ਜਿਹੜੇ ਕਿ ਕਾਂਗਰਸ ਪਾਰਟੀ ਦੇ ਪ੍ਰਧਾਨ ਤੇ ਲੰਬਾਂ ਸਮਾਂ ਮੁੱਖ ਮੰਤਰੀ ਰਹੇ ਸਟੇਜਾਂ ਤੋਂ ਬੀਜੇਪੀ ਨੂੰ ਪਾਣੀ-ਪੀ ਪੀ ਕੋਸਦੇ ਰਹੇ ਪਰ ਸਟੇਜਾਂ ਤੋਂ ਹੀ ਕੋਸਦੇ ਰਹੇ,ਜਾਣੀ ਕਿ ਜਾਤੀ ਦੁਸ਼ਮਣੀ ਕੋਈ ਨਹੀਂ,ਉਸ ਤਰ੍ਹਾਂ ਸਿੱਧੂ ਬੀਜੇਪੀ ‘ਚ ਰਹਿ ਕੇ ਕਾਂਗਰਸ ਪਾਰਟੀ ‘ਤੇ ਰੱਜ ਕੇ ਹਮਲੇ ਕਰਦੇ ਰਹੇ।ਤਾਜੀ ਮਿਸਾਲ ਭੁਪਿੰਦਰ ਸਿੰਘ ਸਾਹੋਕੇ ਦੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲ ਅਕਾਲੀ ਦਲ ਬਾਦਲ ‘ਚ ਰਹਿ ਕਾਂਗਰਸ ਪਾਰਟੀ ਤੇ ਉਸ ਦੇ ਆਗੂਆਂ ਖਿਲਾਫ ਭੰਡੀ ਪ੍ਰਚਾਰ ਕਰਦੇ ਹਨ ਇਨ੍ਹਾਂ ਮਗਰ ਲੱਗ ਕੇ ਕਈਆਂ ਨੇ ਪਾਰਟੀਬਾਜੀ ‘ਚ ਪਿੰਡਾਂ ‘ਚ ਜਾਤੀ ਦੁਸ਼ਮਣੀਆਂ ਵੀ ਪਾ ਲਈਆਂ ਪਰ ਸਾਹੋਕੇ ਨੂੰ ਅਕਾਲੀ ਦਲ ਨੇ ਟਿਕਟ ਨਹੀਂ ਦਿੱਤੀ ਤਾਂ ਪਲਟੀ ਮਾਰ ਕੇ ਕਾਂਗਰਸ ਪਾਰਟੀ ‘ਚ ਚਲੇ ਗਏ ਜਿਹੜੀ ਕਾਂਗਰਸ ਪਾਰਟੀ ਤੇ ਲੋਕਲ ਆਗੂਆਂ ਨੂੰ ਰੱਜ ਕੇ ਭੰਡਦੇ ਰਹੇ ਹੁਣ ਉਨ੍ਹਾਂ ਦੇ ਸੋਲੇ ਗਾਉਣਗੇ।ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਇਨ੍ਹਾਂ ਸਿਆਸੀ ਆਗੂਆਂ ਮਗਰ ਲੱਗ ਕੇ ਜਾਤੀ ਦੁਸ਼ਮਣੀਆਂ ਨਾ ਪਾਉਣ ਅਤੇ ਭਰਾਵੀਂ ਜੰਗ ਨਾ ਛੇੜਨ।ਇਨ੍ਹਾਂ ਲੀਡਰਾਂ ਦੀ ਸਿਆਸਤ ਖੇਡ ਹੈ ਅਤੇ ਇਨ੍ਹਾਂ ਨੂੰ ਸਿਰਫ ਤੇ ਸਿਰਫ ਕੁਰਸੀ ਚਾਹੀਦੀ ਉਹ ਚਾਹੇ ਕਾਂਗਰਸ,ਬੀ ਜੇ ਪੀ,ਅਕਾਲੀ ਦਲ ਅਤੇ ਚਾਹੇ ਆਪ ਪਾਰਟੀ ਦੀ ਹੋਵੇ ।