ਭੋਗਪੁਰ 23 ਨਵੰਬਰ (ਸੁਖਵਿੰਦਰ ਜੰਡੀਰ) ਪੀ ਸੀ ਰਾਓਤ ਸੂਫ਼ੀ ਪੰਜਾਬੀ ਗਾਇਕ ਅਤੇ ਭੋਗਪੁਰ ਤੋਂ ਪੱਤਰਕਾਰ ਵੀ ਹਨ ਉਨਾਂ ਵੱਲੋਂ ਬੀ ਬਿਸੇਸਰ ਟੂਡੂ ਨਾਲ ਖਾਸ ਮੁਲਾਕਾਤ ਕੀਤੀ ਗਈ ਸੀ ,ਪੀਸੀ ਰਾਊਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੇਂਦਰ ਜਲ ਜੁਗਾਨ ਅਤੇ ਅਾਦਿਵਾਸੀ ਕਲਿਅਾਣ ਮੰਤਰੀ ਭਾਰਤ ਸਰਕਾਰ ਨਾਲ ਖਾਸ ਗੱਲ ਕੀਤੀ ਗਈ ਸੀ ਕੇ ਪਿਛਲੇ ਕਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਸਿੰਗਰ ਗਾਇਕ ਜਮਾਤ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ, ਅਤੇ ਕਈ ਸਾਜੀ ਸਿੰਗਰ ਜਿਨ੍ਹਾਂ ਨੂੰ ਭੁੱਖੇ ਰਹਿ ਕੇ ਵੀ ਟੈਮ ਪਾਸ ਕਰਨਾ ਪਿਆ ਸੀ ,ਉਨ੍ਹਾਂ ਕਿਹਾ ਕੇ ਸਿੰਗਰ ਜਮਾਤ ਨੂੰ ਬਹੁਤ ਹੀ ਔਖੇ ਦਿਨ ਕੱਟਣੇ ਪਏ ਸਨ ।ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸਬੰਧ ਵਿੱਚ ਵੀ ਗੱਲਬਾਤ ਕੀਤੀ ਗਈ ਸੀ,ਕਿ ਕਿਸਾਨ ਮਜ਼ਦੂਰਾਂ ਨੂੰ ਸੰਘੂ ਬਾਰਡਰ, ਟੀਕਰੀ ਬਾਰਡਰ, ਗਾਜ਼ੀਪੁਰ ਬਾਰਡਰ ਉੱਤੇ ਦੇਸ਼ ਦੇ ਕਿਸਾਨ ਲਗਭਗ 1 ਸਾਲ 2 ਮਹੀਨੇ ਤੋਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ ਅਤੇ ਨਾਲ ਕਾਲੇ ਕਨੂੰਨਾਂ ਨੂੰ ਰੱਦ ਕਰਨ ਦਾ ਵਿਸ਼ਵਾਸ ਦੁਆਇਆ ਗਿਆ ਸੀ, ਉਨ੍ਹਾਂ ਕਿਹਾ ਕਿ ਬਿਸੇਸਰ ਟੂਡੂ ਦੇ ਪੀ ਏ ਰੰਜਨ ਕੁਮਾਰ ਪੰਡਾ ਦਲੀਪ ਕੁਮਾਰ , ਬਾਬੂ ਅਤੇ ਧਰਮਿੰਦਰ ਪ੍ਰਧਾਨ ਦੇ ਪੀਏ ਤ੍ਰਿਲੋਚਨ ਸਾਹੂ ਅਤੇ ਅਸ਼ੋਕ ਪੰਡਾ ਐਮ ਪੀ ਮੈਂਬਰ ਪਾਰਲੀਮੈਂਟ ਪੀਏ ਦਨੇਸ਼ ਕੁਮਾਰ ਦੇ ਨਾਲ ਵੀ ਮੁਲਾਕਾਤ ਕੀਤੀ ਗਈ ਸੀ ,ਅਤੇ ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੁਆਰਾ ਤਿੱਨ ਕਾਨੂੰਨ ਵਾਪਸ ਲੈਣ ਤੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਮੱਥਾ ਟੇਕਿਆ
Author: Gurbhej Singh Anandpuri
ਮੁੱਖ ਸੰਪਾਦਕ