ਭੋਗਪੁਰ 23 ਨਵੰਬਰ (ਸੁਖਵਿੰਦਰ ਜੰਡੀਰ) ਸ਼ੂਗਰ ਮਿੱਲ ਭੋਗਪੁਰ ਵਿੱਚ ਗੰਨਾ ਪਿੜਾਈ ਸੁਰੂ ਸਮੇਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਦਘਾਟਨ ਕਰਨ ਪਹੁੰਚੇ। ਮਹਿੰਦਰ ਸਿੰਘ ਕੇ ਪੀ ਸਾਬਕਾ ਐਮ ਐਲ ਏ , ਕਮਲਜੀਤ ਸਿੰਘ ਲਾਲੀ ਸਾਬਕਾ ਐਮਐਲਏ ਮੌਜੂਦ ਰਹੇ , ਇਸ ਮੌਕੇ ਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੋਲਦਿਆਂ ਹੋਇਆਂ ਕਿਹਾ ਕਿ ਕੋਈ ਵੀ ਜ਼ਿਮੀਂਦਾਰ ਮਿੱਲ ਅਧਿਕਾਰੀਆਂ ਨੂੰ ਪਰਚੀ ਦੇ ਪੈਸੇ ਨਹੀਂ ਦੇਣਗੇ। ਜੇਕਰ ਕੋਈ ਮਿੱਲ ਅਧਿਕਾਰੀ ਪਰਚੀ ਦੇ ਪੈਸੇ ਲਵੇਗਾ ਤਾਂ ਉਹ ਆਪਣੇ ਨੁਕਸਾਨ ਦਾ ਖ਼ੁਦ ਜ਼ਿੰਮੇਵਾਰ ਹੋਵੇਗਾ, ਇਸ ਤਰ੍ਹਾਂ ਦੀਆਂ ਸ਼ਿਕਾਇਤ ਮਿਲਣ ਤੇ ਵਿਅਕਤੀ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੁਖਜਿੰਦਰ ਸਿੰਘ ਰੰਧਾਵਾ ਨੇ ਕੇਜਰੀਵਾਲ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨੇ ਜੋ ਐਲਾਨ ਕੀਤੇ ਹਨ ਬੇਟੀਆਂ ਨੂੰ ਹਜ਼ਾਰ ਰੁਪਏ ਦਿੱਤੇ ਜਾਣਗੇ ,ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਅਸੀਂ ਤਾਂ ਪਹਿਲਾਂ ਹੀ ਪੰਜਾਬ ਲਈ ਇਹ ਐਲਾਨ ਕਰ ਚੁੱਕੇ ਹਾਂ ਅਤੇ ਹੋਰ ਬਹੁਤ ਕੁਝ ਕਰ ਰਹੇ ਹਾਂ ਅਤੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਬਿਜਲੀ ਬਿੱਲ ਯੂਨਿਟ 3 ਰੁਪਏ ਮੁਆਫ਼ ਕਰ ਦਿੱਤੀ ਗਈ ਹੈ ।ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਅਕਾਲੀ ਦਲ ਦੇ ਝੂਠੇ ਲਾਰਿਆਂ ਵੱਲ ਧਿਆਨ ਨਾ ਦੇਣ ।ਕਿਉਂਕਿ ਆਉਣ ਵਾਲੀ ਸਰਕਾਰ ਕਾਂਗਰਸ ਦੀ ਹੀ ਹੋਵੇਗੀ ਅਤੇ ਕਾਂਗਰਸ ਸਰਕਾਰ ਨੇ ਹਮੇਸ਼ਾਂ ਹੀ ਲੋਕਾਂ ਦਾ ਭਲਾ ਚਾਹਿਆ ਹੈ।ਇਸ ਮੌਕੇ ਤੇ ਕਾਂਗਰਸੀ ਸੀਨੀਅਰ ਆਗੂ ਅਸ਼ਵਨ ਭੱਲਾ, ਕਾਂਗਰਸੀ ਸੀਨੀਅਰ ਨੇਤਾ ਮੰਨਾ ਮਝੈਲ ਅਤੇ ਹੋਰ ਕਾਂਗਰਸੀ ਆਗੂ ਵੀ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ