ਸ਼ਾਹਪੁਰਕੰਢੀ 23 ਨਵੰਬਰ (ਸੁਖਵਿੰਦਰ ਜੰਡੀਰ )-ਰਣਜੀਤ ਸਾਗਰ ਡੈਮ ਦੀ ਜੁਗਿਆਲ ਕਲੋਨੀ ਜੋ ਕਦੀ ਮਿੰਨੀ ਚੰਡੀਗੜ੍ਹ ਦੇ ਨਾਂ ਨਾਲ ਜਾਣੀ ਜਾਂਦੀ ਸੀ ਪਰ ਅੱਜ ਗੰਦਗੀ ਦਾ ਸ਼ਿਕਾਰ ਹੋ ਰਹੀ ਹੈ ਜੁਗਿਆਲ ਕਾਲੋਨੀ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ ਜੁਗਿਆਲ ਕਲੋਨੀ ਦੀ ਸੁੰਦਰਤਾ ਨੂੰ ਗ੍ਰਹਿਣ ਲਾ ਰਹੇ ਹਨ ਇਨ੍ਹਾਂ ਗੱਲਾਂ ਉੱਤੇ ਆਪਣੇ ਵਿਚਾਰ ਰੱਖਦੇ ਹੋਏ ਸਮਾਜ ਸੇਵਕ ਰਜਿੰਦਰ ਜੋੜਾ ਨੇ ਦੱਸਿਆ ਕਿ ਜੁਗਿਆਲ ਕਲੋਨੀ ਅੱਜ ਗੰਦਗੀ ਦਾ ਸ਼ਿਕਾਰ ਹੋ ਰਹੀ ਹੈ ਉਨ੍ਹਾਂ ਦੱਸਿਆ ਕਿ ਜੁਗਿਆਲ ਕਾਲੋਨੀ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ ਇਸ ਗੱਲ ਨੂੰ ਦਰਸਾਉਂਦੇ ਹਨ ਕਿ ਡੈਮ ਪ੍ਰਸ਼ਾਸਨ ਦੇ ਨਾਲ ਨਾਲ ਜੁਗਿਆਲ ਕਲੋਨੀ ਵਾਸੀ ਵੀ ਇਸਦੇ ਜ਼ਿੰਮੇਵਾਰ ਹਨ ਸਮਾਜ ਸੇਵਕ ਰਜਿੰਦਰ ਜੌੜਾ ਨੇ ਦੱਸਿਆ ਕਿ ਡੈਮ ਪ੍ਰਸ਼ਾਸਨ ਵੱਲੋਂ ਜੁਗਿਆਲ ਕਾਲੋਨੀ ਵਿੱਚ ਥਾਂ ਥਾਂ ਤੇ ਕੂੜੇਦਾਨ ਲਗਾਏ ਗਏ ਹਨ ਪਰ ਲੋਕਾਂ ਵੱਲੋਂ ਕੂੜਾ ਕੂੜੇਦਾਨ ਵਿੱਚ ਸੁੱਟਣ ਦੀ ਬਜਾਏ ਬਾਹਰ ਸੁੱਟਿਆ ਜਾਂਦਾ ਹੈ ਇੱਥੋਂ ਤਕ ਹੀ ਨਹੀਂ ਕਈ ਥਾਵਾਂ ਤੇ ਤਾਂ ਲੋਕਾਂ ਵੱਲੋਂ ਖੁੱਲ੍ਹੇ ਵਿੱਚ ਹੀ ਕੂੜੇ ਦੇ ਢੇਰ ਲਗਾ ਦਿੱਤੇ ਜਾਂਦੇ ਹਨ ਜਿਸ ਨਾਲ ਜੁਗਿਆਲ ਕਾਲੋਨੀ ਵਿਚ ਗੰਦਗੀ ਵਧ ਰਹੀ ਹੈ ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਨਾਲ ਕੂੜੇਦਾਨਾਂ ਤੋਂ ਬਾਹਰ ਪਏ ਕੂੜੇ ਉੱਤੇ ਅਵਾਰਾ ਪਸ਼ੂ ਆ ਜਾਂਦੇ ਹਨ ਅਤੇ ਉਸ ਨੂੰ ਖਾਣ ਲੱਗ ਪੈਂਦੇ ਹਨ ਜਿਸ ਕਾਰਨ ਕਈ ਵਾਰ ਪਸ਼ੂਆਂ ਦਾ ਨੁਕਸਾਨ ਵੀ ਹੋ ਜਾਂਦਾ ਹੈ ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੁਗਿਆਲ ਕਾਲੋਨੀ ਚ ਲੱਗੇ ਹੋਏ ਕੂੜੇਦਾਨਾਂ ਦੀ ਵਰਤੋਂ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਕੂੜੇ ਨੂੰ ਕੂੜੇਦਾਨ ਵਿੱਚ ਹੀ ਸੁੱਟਣਾ ਚਾਹੀਦਾ ਹੈ ਜਿਸ ਨਾਲ ਜੁਗਿਆਲ ਕਲੋਨੀ ਨੂੰ ਗੰਦਾ ਹੋਣ ਤੋਂ ਬਚਾਇਆ ਜਾ ਸਕੇ
Author: Gurbhej Singh Anandpuri
ਮੁੱਖ ਸੰਪਾਦਕ