ਜੁਗਿਆਲ 30 ਨਵੰਬਰ ( ਸੁਖਵਿੰਦਰ ਜੰਡੀਰ ) ਰਣਜੀਤ ਸਾਗਰ ਡੈਮ ਅਤੇ ਸ਼ਾਹਪੁਰਕੰਢੀ ਡੈਮ ਦੇ ਪੰਜਾਬ ਡਰਾਫਟਸਮੈਨ ਐਸੋਸਿਏਸ਼ਨ ਦੇ ਤਿੰਨ ਸਰਕਲ ਹੈਡ ਡਰਾਫਟਸਮੈਨ ਸ਼੍ਰੀ ਧਰਮਵੀਰ ਤੂਰ, ਸ਼੍ਰੀ ਰਨਵੀਰ ਸਿੰਘ ਅਤੇ ਸ਼੍ਰੀ ਕੇਹਰ ਸਿੰਘ ਸੇਵਾ ਮੁਕਤ ਹੋਏ । ਉਹਨਾ ਦੀ ਵਿਦਾਇਗੀ ਪਾਰਟੀ ਸਮੇ ਐਸੋਸਿਏਸ਼ਨ ਦੇ ਸੂਬਾ ਪ੍ਰਧਾਨ ਸ਼੍ਰੀ ਚਰਨ ਕਮਲ ਸ਼ਰਮਾ ਜੀ ਨੇ ਰਿਟਾਇਰ ਹੋਣ ਵਾਲੇ ਸਾਥੀਆਂ ਨੂੰ ਹਾਰ ਪਹਿਨਾ ਕੇ ਸਨਮਾਨਿਤ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਐਸੋਸਿਏਸ਼ਨ ਦੇ ਸਾਬਕਾ ਸਕੱਤਰ ਸ਼੍ਰੀ ਆਦੇਸ਼ ਕੁਮਾਰ, ਸ਼੍ਰੀ ਦਿਨੇਸ਼ ਕੁਮਾਰ ਸ਼੍ਰੀ ਯਾਦਵ ਸਿੰਘ ਸ਼੍ਰੀ ਵਿਸ਼ਵਾ ਕੁਮਾਰ ਅਤੇ ਐਸੋਸਿਏਸ਼ਨ ਦੇ ਬਾਕੀ ਮੈਂਬਰ ਮੌਜੂਦ ਸਨ।ਮੌਕੇ ਤੇ ਸ਼੍ਰੀ ਚਰਨ ਕਮਲ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਸਰਕਾਰੀ ਮੁਲਾਜ਼ਮ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਸਰਕਾਰੀ ਜਿੰਮੇਵਾਰੀਆਂ ਦੇ ਨਾਲ ਬਤੀਤ ਕਰਦਾ ਹੈ, ਉਨ੍ਹਾਂ ਕਿਹਾ ਕਿ ਅੱਜ ਸਾਡੇ ਸਾਥੀ ਸਰਕਾਰੀ ਸੇਵਾਵਾਂ ਤੋਂ ਮੁਕਤ ਹੋਏ ਹਨ ,ਉਨ੍ਹਾਂ ਪ੍ਰਭੂ ਚਰਨਾਂ ਵਿਚ ਅਰਦਾਸ ਬੇਨਤੀ ਕੀਤੀ ਕੇ ਸੇਵਾ ਮੁਕਤ ਹੋਏ ਸਾਥੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਮਾਲਿਕ ਹਮੇਸ਼ਾਂ ਖੁਸ਼ੀਆਂ ਬਖ਼ਸ਼ਣ, ਇਸ ਮੌਕੇ ਤੇ ਲੀਡਰ ਸਾਹਿਬਵਾਨ, ਅਤੇ ਅਫੀਸਰ ਸਾਹਿਬਾਨ ਵੀ ਹਾਜਰ ਸਨ ਅਤੇ ਸੇਵਾ ਮੁਕਤ ਹੋਏ ਸਾਥੀਆਂ ਨੂੰ ਚਿੱਨ Aਦੇ ਨਾਲ ਸਨਮਾਨਤ ਵੀ ਕੀਤਾ ਗਿਆ