ਭੋਗਪੁਰ 30 ਨਵੰਬਰ (ਸੁਖਵਿੰਦਰ ਜੰਡੀਰ) ਪਚਰੰਗਾ ਚੌਕੀ ਅਧੀਨ ਆਉਂਦੇ ਪਿੰਡ ਮੁਚਰੋਵਾਲ ਵਿਖੇ ਚੋਰਾਂ ਨੇ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ,ਘਰ ਵਿੱਚੋਂ 40,000 ਰੁਪਏ ਦੀ ਨਗਦੀ 3 ਮੁੰਦਰੀਆਂ ਦੀ ਚੋਰੀ ਕੀਤੀ।ਇਸ ਸਬੰਧੀ ਪੀਡ਼ਤ ਕਸ਼ਮੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪੇਕੇ ਪਿੰਡ ਲੱਖਪੁਰ ਜ਼ਿਲ੍ਹਾ ਕਪੂਰਥਲਾ ਵਿਖੇ ਵਿਆਹ ਵਿਚ ਸ਼ਾਮਿਲ ਹੋਣ ਲਈ ਗਏ ਸਨ।ਦਿਨ ਸੋਮਵਾਰ ਨੂੰ ਜਦੋਂ ਘਰ ਵਾਪਸ ਆਏ ਤਾਂ ਘਰ ਅੰਦਰ ਲੱਗੇ ਹੋਏ ਤਾਲੇ ਟੁੱਟੇ ਹੋਏ ਸਨ ।ਅਲਮਾਰੀ ਅਤੇ ਸੰਦੂਕ ਵਿਚ 40,000 ਰੁਪਏ ਦੀ ਨਗਦੀ ਤੇ 3 ਮੁੰਦਰੀਆਂ ਗਾਇਬ ਸਨ।ਚੋਰ ਬਾਥਰੂਮ ਦੀ ਖਿੜਕੀ ਨੂੰ ਤੋੜ ਕੇ ਅੰਦਰ ਦਾਖਲ ਹੋਏ।ਘਰ ਵਿੱਚ ਅਲਮੋਨੀਅਮ ਦੇ ਦਰਵਾਜ਼ੇ ਲੱਗੇ ਹੋਣ ਕਾਰਨ ਚੋਰਾਂ ਨੂੰ ਜੱਦੋ ਜਹਿਦ ਕਰਨ ਦੀ ਲੋੜ ਨਹੀਂ ਪਈ।ਪੀੜਿਤ ਕਸ਼ਮੀਰ ਕੌਰ ਨੇ ਪਚਰੰਗਾ ਚੌਕੀ ਵਿਚ ਘਰ ਵਿਚ ਚੋਰੀ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਏ ਐਸ ਆਈ ਤਲਵਿੰਦਰ ਸਿੰਘ ਨੇ ਚੋਰੀ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।ਏ ਐੱਸ ਆਈ ਤਲਵਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਚੋਰਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ।