Home » ਧਾਰਮਿਕ » ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਜੇਤੂ ਬੱਚਿਆਂ ਦਾ ਸਨਮਾਨ।

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋ ਅੰਤਰ ਸਕੂਲ ਯੁਵਕ ਮੇਲੇ ਦੌਰਾਨ ਜੇਤੂ ਬੱਚਿਆਂ ਦਾ ਸਨਮਾਨ।

20

ਬਾਘਾਪੁਰਾਣਾ 1 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੱਚਿਆ ਤੇ ਨੌਜਵਾਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਹਿੱਤ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਸਟੱਡੀ ਸਰਕਲ ਖੇਤਰ ਬਾਘਾ ਪੁਰਾਣਾ ਵੱਲੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਘਾ ਪੁਰਾਣਾ ਵਿੱਚ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ। ਜਿਸ ਵਿੱਚ 28ਸਕੂਲਾਂ ਦੇ 280 ਬੱਚਿਆਂ ਨੇ ਭਾਗ ਲਿਆ ਇਸ ਸਮੇ ਕਰਵਾਏ ਗਏ ਕਵਿਤਾ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚ ਪ੍ਰਭਜੀਤ ਕੌਰ,ਬਲਕਰਨ ਸਿੰਘ, ਮਨਵੀਰ ਸਿੰਘ ਤੇ ਦੂਜੇ ਗਰੁੱਪ ਵਿੱਚ ਜਸ਼ਨਪ੍ਰੀਤ ਕੋਰ,ਅਸਵਦੀਪ ਸਿੰਘ ਗੁਰਸਿਮਰਨ ਕੌਰ ਨੇ ਲੜੀਵਾਰ ਪਹਿਲਾ,ਦੂਜਾ ਤੇਏ ਤੀਜਾ ਸਥਾਨ ਪ੍ਰਾਪਤ ਕੀਤਾ ਦਸਤਾਰ ਮੁਕਾਬਲਿਆਂ ਵਿੱਚ ਪਹਿਲੇ ਗਰੁੱਪ ਵਿੱਚ ਦਵਿੰਦਰ ਸਿੰਘ, ਸੁਖਕਰਨ ਸਿੰਘ, ਲਖਵੀਰ ਸਿੰਘ ਤੇ ਦੂਜੇ ਗਰੁੱਪ ਵਿੱਚ ਰਾਮ ਸਿੰਘ, ਗੁਰਮੀਤ ਸਿੰਘ, ਗੁਰਨੂਰ ਸਿੰਘ ਨੇ ਪਹਿਲਾਂ, ਦੂਜਾ ਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਦੁਮਾਲਾ ਸਜਾਉਣ ਵਿੱਚ ਕਰਨਪ੍ਰੀਤ ਕੌਰ,ਅਰਸ਼ਦੀਪ ਕੌਰ,ਗੁਰਮੀਤ ਕੌਰ ਨੇ ਇਨਾਮ ਪ੍ਰਾਪਤ ਕੀਤੇ ਪੇਟਿੰਗ ਮੁਕਾਬਲਿਆ ਵਿੱਚ ਪਹਿਲਾ ਗਰੁੱਪ ਜਸਮੀਨ ਕੌਰ,ਅਮਨਪ੍ਰੀਤ ਕੌਰ,ਗਗਨਦੀਪ ਕੌਰ ਤੇ ਦੂਜਾ ਗਰੁੱਪ ਮਹਿੰਦਰ ਸਿੰਘ, ਕਰਨਪ੍ਰੀਤ ਸਿੰਘ, ਗੁਰਸ਼ਰਨ ਸਿੰਘ ਨੇ ਇਨਾਮ ਹਾਸਿਲ ਕੀਤੇ ਪ੍ਰਸ਼ਨਤੋਰੀ ਮੁਕਾਬਲੇ ਵਿੱਚ ਦੇਵਿਕਾ, ਦੀਪਕਾ,ਜਸਕਰਨ ਸਿੰਘ, ਦੀਪੁ,ਪਵਨਦੀਪ ਕੌਰ,ਖੁਸ਼ਪ੍ਰੀਤ ਕੌਰ ਨੇ ਜਿੱਤ ਪ੍ਰਾਪਤ ਕੀਤੀ ਇਸ ਸਮੇ ਸਤਵੀਰ ਸਿੰਘ ਮੰਡੀਰਾਂ ਤੇ ਹੈਡਮਾਸਟਰ ਇੰਦਰਜੀਤ ਸਿੰਘ ਕਾਲੇਕੇ ਨੇ ਬੱਚਿਆ ਨਾਲ ਵੀਚਾਰਾਂ ਦੀ ਸਾਂਝ ਪਾਉਦੀਆਂ ਆਪਣੇ ਇਤਹਾਸ ਤੋ ਜਾਣੂ ਹੋਰ ਅਤੇ ਆਪਣੇ ਅਮੀਰ ਵਿਰਸੇ ਨਾਲ ਜੁੜਨ ਦੀ ਅਪੀਲ ਕੀਤੀ।ਇਸ ਸਮੇਂ ਸਟੱਡੀ ਸਰਕਲ ਵੱਲੋਂ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਬੱਚਿਆ ਨੂੰ ਦਿਲ ਖਿੱਚਵੇਂ ਇਨਾਮ ਦਿੱਤੇ ਗਏ ਇਸ ਸਮੇ ਗੋਬਿੰਦ ਸਿੰਘ ,ਹਰਵਿੰਦਰ ਸਿੰਘ, ਪ੍ਰਭਦਿਆਲ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਅਨਮੋਲਦੀਪ ਸਿੰਘ, ਜੱਸਾ ਸਿੰਘ, ਹਰਪ੍ਰੀਤ ਸਿੰਘ, ਜਸਪ੍ਰੀਤ ਸਿੰਘ, ਰਵਿਦਰਜੀਤ ਸਿੰਘ, ਰਮਨ ਸਿੰਘ ਤੋਂ ਇਲਾਵਾ ਵੱਖ ਵੱਖ ਸਕੂਲਾਂ ਦੇ ਅਧਿਆਪਕ ਵੀ ਹਾਜ਼ਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?