ਨਜ਼ਰਾਨਾ ਨਿਊਜ਼ ਬਿਊਰੋ, ਜਲੰਧਰ – ਰਾਸ਼ਟਰੀ ਰਾਜ ਮਾਰਗ ਕਰਤਾਰਪੁਰ-ਜਲੰਧਰ ਹਾਈਵੇਅ ਉੱਪਰ ਜੰਗੀ ਯਾਦਗਾਰ ਦੇ ਲਾਗੇ ਟਰੱਕ ਤੇ ਸਵਾਰੀਆਂ ਵਾਲੀ ਬੱਸ ਦੀ ਆਹਮੋ ਸਾਹਮਣੀ ਟੱਕਰ ਹੋ ਜਾਣ ਕਾਰਨ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਵਿੱਚ ਜਾਣਕਾਰੀ ਅਨੁਸਾਰ ਬੱਸ ਡਰਾਈਵਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਤੇ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ ਹਨ। ਜਿਨ੍ਹਾਂ ਨੂੰ ਵੱਖ ਵੱਖ ਐਂਬੂਲੈਂਸਾਂ ਰਾਹੀਂ ਵੱਖ ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ।
ਮ੍ਰਿਤਕਾਂ ਦੀ ਗਿਣਤੀ ਬਾਰੇ ਕੋਈ ਸਹੀ ਜਾਣਕਾਰੀ ਨਹੀਂ ਮਿਲ ਸਕੀ। ਕਰਤਾਰਪੁਰ ਡੀਐੱਸਪੀ ਸੁਖਪਾਲ ਸਿੰਘ ਰੰਧਾਵਾ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਇਆ ਟਰੱਕ ਡਰਾਈਵਰ ਨੂੰ ਟਰੱਕ ਵਿਚੋਂ ਫਸੇ ਨੂੰ ਬਾਹਰ ਕੱਢਿਆ ਅਤੇ ਮੌਕੇ ਤੇ ਹੀ ਗੰਭੀਰ ਜ਼ਖ਼ਮੀਆਂ ਨੂੰ ਵੱਖ ਵੱਖ ਐਂਬੂਲੈਂਸਾਂ ਰਾਹੀਂ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ।