ਭੋਗਪੁਰ 1 ਦਸੰਬਰ (ਸੁਖਵਿੰਦਰ ਜੀਡੀਰ ) ਆਦਮਪੁਰ ਵਿਖੇ ਆਮ ਆਦਮੀ ਪਾਰਟੀ ਦੀ ਜਂਨਸਂਵਾਦ ਰੈਲੀ ਕੀਤੀ ਗਈ। ਇਸ ਵਿੱਚ ਮੁੱਖ ਮਹਿਮਾਨ ਵਜੋਂ ਹਰਪਾਲ ਸਿੰਘ ਚੀਮਾ ਨੇਤਾ ਵਿਰੋਧੀ ਧਿਰ, ਪੰਜਾਬ ਸ਼ਾਮਲ ਹੋਏ। ਮਣੀਕ ਰੰਧਾਵਾ ( ਲੋਕ ਸਭਾ ਇੰਚਾਰਜ, ਜਲੰਧਰ) ਵੀ ਖਾਸ ਤੌਰ ਤੇ ਸ਼ਾਮਲ ਹੋਏ ।ਇਹ ਰੈਲੀ ਹਲਕੇ ਦੇ ਆਪ ਆਗੂ ਜੀਤ ਲਾਲ ਭੱਟੀ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਹੋਈ। ਹਲਕੇ ਦੇ ਚਾਰੋਂ ਬਲਾਕ ( ਆਦਮਪੁਰ, ਭੋਗਪੁਰ, ਅਲਾਵਲਪੁਰ ਅਤੇ ਪਤਾਰਾ ) ਵਿਚੋਂ ਪਾਰਟੀ ਦੇ ਆਗੂ, ਔਹਦੇਦਾਰ , ਕਾਰਯਕਰਤਾ ਅਤੇ ਆਮ ਜਨਤਾ ਨੇ ਹਿੱਸਾ ਲਿਆ। ਇਸ ਵਿੱਚ ਮਹਿਲਾਵਾਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ । ਇਸ ਮੋਕੇ ਤੇ ਜੀਤ ਲਾਲ ਭੱਟੀ ਨੇ ਕਿਹਾ ਕਿ ਕੇਜਰੀਵਾਲ ਦੀ ਸੋਚ ਨੂੰ, ਆਪ ਪਾਰਟੀ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਆਦਮਪੁਰ ਦੀ ਜਨਤਾ ਪੁਰਣ ਤੌਰ ਤੇ ਸਮਰਪਿਤ ਹੈ। ਬੇਰੁਜ਼ਗਾਰੀ ਤੋਂ ਵੀ ਚਿੰਤਾ ਜਤਾਈ। ਉਨ੍ਹਾਂ ਸਭ ਨੂੰ ਇਕਜੁਟ ਹੋ ਕੇ ਕਮ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਆਦਮਪੁਰ ਹਲਕੇ ਵਿੱਚ ਪਾਰਟੀ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਵਿਧਾਨ ਸਭਾ ਚੋਣਾਂ ਵਿੱਚ ਜਿੱਤ ਯਕੀਨੀ ਹੈ ।ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿੰਡਾਂ ਵਿੱਚ ਬਿਜਲੀ ਦੀ ਸਮਸਿਆ ਤੋ ਲੋਕ ਪਰੇਸ਼ਾਨ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਬੇਅਦਬੀ ਮਾਮਲਿਆਂ ਤੇ ਕੋਈ ਠੋਸ ਕਾਰਵਾਈ ਨਹੀਂ ਕੀਤੀ । ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਤੇ ਅਜ ਤਕ ਦੋਸ਼ੀ ਫੜੇ ਨਹੀਂ ਗਏ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਸਾਰੇ ਅਹਿਮ ਮੁਦਿਆਂ ਤੇ ਤੁਰੰਤ ਕਾਮ ਕੀਤਾ ਜਾਏਗਾ । ਸਿਹਤ ਅਤੇ ਸ਼ਿਕਸ਼ਾ ਤੇ ਪਹਿਲ ਦੇ ਆਧਾਰ ਤੇ ਕਮ ਕੀਤਾ ਜਾਏਗਾ, ਇਸ ਵਿੱਚ ਸੁਧਾਰ ਦੀ ਬਹੁਤ ਲੋੜ ਹੈ। ਇਸ ਮੌਕੇ ਤੇ ਗੁਰਵਿੰਦਰ ਸਿੰਘ ਸਗਰਾਂਲੀ ( ਜੁਆਇੰਟ ਸਕੱਤਰ, ਕਿਸਾਨ ਵਿੰਗ, ਪੰਜਾਬ) ਨੇ ਕਿਹਾ ਕਿ ਕਿਸਾਨਾਂ ਦੀ ਹਰ ਸਮਸਿਆ ਦਾ ਹਲ ਤੁਰੰਤ ਕਰਨ ਦੀ ਬਹੁਤ ਲੋੜ ਹੈ। ਪਿੰਡਾਂ ਦਿਆਂ ਸੜਕਾਂ ਖਸਤਾ ਹਾਲਤ ਤੇ ਚਿੰਤਾ ਜਤਾਈ। ਸਥਾਨਕ
Author: Gurbhej Singh Anandpuri
ਮੁੱਖ ਸੰਪਾਦਕ