ਬਾਘਾਪੁਰਾਣਾ 1 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਟੈਕਨੀਕਲ ਸਰਵਿਸਜ ਯੂਨੀਅਨ ਸਿਟੀ ਬਾਘਾਪੁਰਾਣਾ, ਇੰਪਲਾਇਜ ਫੈਡਰੇਸ਼ਨ, ਐਮ ਐਸ ਯੂ, ਠੇਕਾ ਕਾਮਿਆਂ ਵਲੋਂ ਸਾਂਝੇ ਤੌਰ ਤੇ ਗੁਰਪ੍ਰੀਤ ਸਿੰਘ ਡੇਮਰੂ ਸਿਟੀ ਸਬ ਡਵੀਜ਼ਨ ਦੇ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਬਲਜਿੰਦਰ ਸਿੰਘ, ਹਰਜਿੰਦਰ ਸਿੰਘ, ਹਰਜੰਟ ਸਿੰਘ ਬਰਾੜ ਟੀ ਐਸ ਯੂ ਭੰਗਲ , ਭਰਭੂਰ ਸਿੰਘ, ਕੰਵਲਜੀਤ ਸਿੰਘ ਸੀਏ ਐਮ ਐਸ ਯੂ,ਦਲਜੀਤ ਸਿੰਘ ਸ਼ਰਮਾ, ਪਰਮਜੀਤ ਕੌਰ ਸੁਪਰਡੈਂਟ ਇੰਪਲਾਇਜ ਫੈਡਰੇਸ਼ਨ, ਮਲਕੀਤ ਸਿੰਘ ਠੇਕਾ ਮੁਲਾਜ਼ਮ ਪਾਵਰਕਾਮ ਐਂਡ ਟਰਾਂਸਕੋ, ਕਮਲੇਸ਼ ਕੁਮਾਰ ਬਾਘਾਪੁਰਾਣਾ ਡਵੀਜ਼ਨ ਪ੍ਰਧਾਨ ਟੀ ਐਸ ਯੂ ਭੰਗਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਲਗਾਤਾਰ ਮੁਲਾਜ਼ਮ ਵਿਰੋਧੀ ਫੈਸਲੇ ਕੀਤੇ ਜਾ ਰਹੇ ਹਨ, ਬਿਜਲੀ ਕਾਮਿਆਂ ਨੂੰ ਲਗਾਤਾਰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਮਨੇਜਮੈਂਟ ਤੋਂ ਕਰਵਾਏ ਪੇ ਬੈਂਡ ਵਧਾਉਣ ਦਾ ਸਰਕੂਲਰ ਜੋ 30/11/21 ਤੱਕ ਲਾਗੂ ਕਰਨ ਦਾ ਫੈਸਲਾ ਕੀਤਾ ਗਿਆ ਸੀ। ਮਨੇਜਮੈਂਟ ਇਸ ਗੱਲ ਤੋਂ ਭਜ ਰਹੀ ਹੈ ਜਿਸ ਕਰਕੇ ਮਨੇਜਮੈਂਟ ਵਿਰੁੱਧ ਵਾਧਾ ਖਿਲਾਫੀ, ਖਿਲਾਫ ਕਾਰਵਾਈ ਕਰਨ ਦਾ ਮਾਮਲਾ ਬਣਦਾ ਹੈ। ਇੰਡਸਟਰੀਅਲ ਡਿਸਪਿਉਟ ਐਕਟ ਦੀਆਂ ਮੱਦਾਂ ਦੀ ਘੋਰ ਉਲੰਘਣਾ ਕਰ ਰਹੀ ਹੈ ਆਗੂਆਂ ਨੇ ਮੰਗ ਕੀਤੀ ਕੀਤੀ ਪੇ ਬੈਂਡ ਸਰਕੂਲਰ ਜਾਰੀ ਕੀਤਾ ਜਾਵੇ, ਡਿਸ਼ਮਿਸ ਕੀਤੇ ਅਗੂਆਂ ਨੂੰ ਬਹਾਲ ਕੀਤੀ ਜਾਵੇ, ਨਵੇਂ ਭਰਤੀ ਕਾਮਿਆਂ ਉਪਰ 3ਸਾਲ ਦਾ ਪਰਖ ਕਾਲ ਸਮਾਂ ਘਟਾ ਕੇ ਪੂਰੀ ਤਨਖਾਹਾਂ ਤੇ ਰੈਗੂਲਰ ਕੀਤਾ ਜਾਵੇ, ਠੇਕਾ ਕਾਮਿਆਂ ਨੂੰ ਯੋਗਤਾ ਮੁਤਾਬਕ ਪੱਕਾ ਜਾਵੇ, ਬਿਜਲੀ ਯੂਨਿਟਾਂ ਦੀ ਰਿਐਤ ਨਵੇਂ ਅਤੇ ਰਿਟਾਇਰਡ ਕਾਮਿਆਂ ਨੂੰ ਦਿੱਤਾ ਜਾਵੇ, ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤ ਨੂੰ ਜੋ 2000 ਤੋਂ 2010 ਤੱਕ ਪਰਿਵਾਰਾਂ ਨੂੰ ਨੌਕਰੀ ਨਹੀਂ ਦਿੱਤੀ ਹੈ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਜਾਵੇ। ਰਿਟਾਇਰਡ ਅਤੇ ਮ੍ਰਿਤਕ ਕਰਮਚਾਰੀਆਂ ਦੇ ਪਰਿਵਾਰ ਨੂੰ ਗਰੈਚੂਇਟੀ, ਪੈਨਸਨ, ਲੀਵ ਇੰਨ ਕੈਸ਼ਮੇਂਟ ਤੁਰੰਤ ਜਾਰੀ ਕੀਤਾ ਜਾਵੇ, ਨਵੰਬਰ ਮਹੀਨੇ ਦੀ ਤਨਖਾਹ ਅਤੇ ਪੈਨਸ਼ਨ ਜਾਰੀ ਕੀਤੀ ਜਾਵੇ ਜੇਕਰ ਮਨੇਜਮੈਂਟ ਅਤੇ ਸਰਕਾਰ ਨੇ ਮਸਲੇ ਹੱਲ ਨਾ ਕੀਤੇ ਮੁਲਾਜ਼ਮ ਸਮੂਹਿਕ ਛੁੱਟੀ ਤੇ ਜਾਣ ਗੇ ਜਿਸਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸਟੇਜ ਦੀ ਕਾਰਵਾਈ ਹਰਵਿੰਦਰ ਫੂਲੇਵਾਲਾ ਨਿਭਾਈ।
Author: Gurbhej Singh Anandpuri
ਮੁੱਖ ਸੰਪਾਦਕ