ਬਾਘਾਪੁਰਾਣਾ,4 ਨਵੰਬਰ (ਰਾਜਿੰਦਰ ਸਿੰਘ ਕੋਟਲਾ)-ਭਾਰਤੀ ਜਨਤਾ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਨਵੀਂ ਬਣੀ ਕੈਪਟਨ ਦੀ ਪਾਰਟੀ ਇਹ ਤਿੰਨੋਂ ਆਪਸ ‘ਚ ਰਲ ਕੇ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਕੇ ਪੰਜਾਬ ‘ਤੇ ਕਾਬਜ ਹੋਣਾ ਚਾਹੁੰਦੇ ਹਨ ਇਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ ਕਾਂਗਰਸ ਪਾਰਟੀ ਨੂੰ ਹਰਾ ਜੇ ਪੰਜਾਬ ਦੀ ਸੱਤਾ ‘ਤੇ ਕਾਬਜ ਹੋਣਾ ਹੈ ਜੋ ਪੰਜਾਬ ਦੇ ਲੋਕ ਇਨ੍ਹਾਂ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦੇਣਗੇ । ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਾਘਾਪੁਰਾਣਾ ਦੇ ਵਿਧਾਇਕ ਦਰਸ਼ਨ ਸਿੰਘ ਬਰਾੜ ਅਤੇ ਪੰਜਾਬ ਕਾਂਗਰਸ ਦੇ ਬੁਲਾਰੇ ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ ਨੇ ਨਜ਼ਰਾਨਾ ਨਿਊਜ਼ ਨਾਲ ਗੱਲਬਾਤ ਕਰਦਿਆਂ ਕੀਤਾ।ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਅੰਦਰ ਖਾਤੇ ਮਿਲੀਅਆਂ ਹੋਈਆਂ ਹਨ ਤੇ ਰਲ ਕੇ ਪੰਜਾਬ ‘ਚ ਸਰਕਾਰ ਬਣਾਉਣ ਲਈ ਉਤਾਵਲੀਆਂ ਹੋਈਆਂ ਪਈਆਂ ਹਨ ਪਰ ਕਾਂਗਰਸ ਪਾਰਟੀ ਦੀ ਹਨੇਰੀ ਅੱਗੇ ਇਹ ਟਿਕ ਨਹੀਂ ਸਕਣਗੀਆਂ।ਉਨ੍ਹਾ ਕਿਹਾ ਕਿ ਇਹ ਹਰ ਹਲਕੇ ਦੇ ਹਿਸਾਬ ਨਾਲ ਆਗੂ ਨੂੰ ਪਾਰਟੀ ‘ਚ ਰਲਾਉਂਦੇ ਹਨ ਇਹ ਵੇਖਦੇ ਹਨ ਕਿਸ ਪਾਰਟੀ ਦਾ ਕਿਸ ਹਲਕੇ ‘ਚ ਜਿਆਦਾ ਪ੍ਰਭਾਵ ਹੈ ਉਸ ਹਿਸਾਬ ਨਾਲ ਅਕਾਲੀ ਬੀਜੇਪੀ ਆਗੂ ਨੂੰ ਅਤੇ ਬੀਜੇਪੀ ਵਾਲੇ ਅਕਾਲੀ ਨੂੰ ਰਲਾਉਂਦੇ ਹਨ।ਉਨ੍ਹਾਂ ਲੋਕਾਂ ਨੂੰ ਸੁਚੇਤ ਕੀਤਾ ਕਿ ਉਹ ਪਾਰਟੀਆਂ ਦੀਆਂ ਲੂੰਬੜਚਾਲਾਂ ‘ਚ ਨਾ ਫਸਣ ਅਤੇ ਵਿਕਾਸ ਦੀ ਮਸੀਹਾ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਦੁਬਾਰਾ ਸਰਕਾਰ ਬਣਾਉਣ ਤਾਂ ਜੋ ਰਹਿੰਦੇ ਵਿਕਾਸ ਕਾਰਜ ਪੂਰੇ ਕਰਕੇ ਪੰਜਾਬ ਨੂੰ ਉਹੀ ਸੋਨੇ ਦੀ ਚਿੜੀ ਬਣਾਇਆ ਜਾ ਸਕੇ।ਇਸ ਮੌਕੇ ਜਗਸੀਰ ਸਿੰਘ ਕਾਲੇਕੇ ਚੇਅਰਮੈਨ, ਚਮਕੌਰ ਸਿੰਘ ਬਰਾੜ ਐਮ ਸੀ, ਤੇਜਾ ਸਿੰਘ ਸਰਪੰਚ ਮਾੜੀ ਮੁਸਤਫਾ,ਕੇਸ਼ਵ ਪੀ ਏ ਆਦਿ ਹਾਜਰ ਸਨ।