ਭੋਗਪੁਰ 4 ਦਸੰਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੀ ਟਰੈਫਿਕ ਨੂੰ ਲੈ ਕੇ ਭਾਵੇਂ ਪੁਲਿਸ ਪ੍ਸ਼ਾਸਨ ਲੱਖਾਂ ਵਾਅਦੇ ਕਰਦਾ ਆ ਰਿਹਾ ਹੈ ਕੇ ਭੋਗਪੁਰ ਸ਼ਹਿਰ ਚ ਟ੍ਰੈਫਿਕ ਦਾ ਮਸਲਾ ਜਲਦੀ ਹੱਲ ਹੋਵੇਗਾ ਪਰ ਸਾਰੇ ਵਾਅਦੇ ਝੂਠੇ ਸਾਬਤ ਹੋਏ ਨੇ ਹਰ ਰੋਜ਼ ਦੀ ਤਰ੍ਹਾਂ ਅੱਜ ਟਰੱਕ ਤੇ ਕਾਰ ਦਾ ਐਕਸੀਡੈਂਟ ਹੋਣ ਨਾਲ ਦੁਆਰਾ ਫਿਰ ਸਬੰਧਤ ਪੁਲਿਸ ਤੇ ਟ੍ਰੈਫਿਕ ਮਹਿਕਮੇ ਤੇ ਧੱਬਾ ਲਗਦਾ ਨਜਰ ਆ ਰਿਹਾ ਹੈ, ਭੋਗਪੁਰ ਟੀ ਪੁਆਇੰਟ ਜੀ ਟੀ ਰੋਡ ਰੇਲਵੇ ਰੋਡ ਸਾਰੇ ਬਜਾਰਾਂ ਵਿੱਚ ਏਨੀ ਟ੍ਫਿਕ ਹੈ ਕਿ ਬੱਸਾਂ ਗੱਡੀਆਂ, ਟੱਰਕ, ਮੋਟਰਸਾਈਕਲਾਂ,ਵਾਲੇ ਤੁਰੇ ਜਾਂਦੇ ਲੋਕਾਂ ਨੂੰ ਕੁਝ ਨਹੀਂ ਸਮਝਦੇ ਹਰ ਰੋਜ ਐਕਸੀਡੈਂਟਾਂ ਨਾਲ ਲੋਕ ਅਪਹਾਜ ਤੇ ਆਪਣੀਆਂ ਜਾਨਾ ਗੁਆ ਚੁੱਕੇ ਹਨ ਇਸ ਹਲਕੇ ਤੋਂ ਸਾਰੀਆਂ ਪਾਰਟੀਆਂ ਦੇ ਵਿਧਾਇਕ ਸੰਸਦੀ ਮੈਂਬਰ ਤੇ ਸ਼ਹਿਰ ਦੇ ਕੌਸਲਰ ਤੇ ਪ੍ਰਧਾਨ ਬਣ ਚੁੱਕੇ ਹਨ ਸ਼ਹਿਰ ਚ ਟ੍ਫਿਕ ਦਾ ਮਸਲਾ ਹੱਲ ਨਹੀਂ ਹੋ ਸਕਿਆ ਇਹ ਸਿਆਸੀ ਲੋਕਾਂ ਨੂੰ ਸਿਰਫ ਵੋਟਾਂ ਚਾਹੀਦੀਆਂ ਫਿਰ ਇਨ੍ਹਾਂ ਦੀਆਂ ਅੱਖਾਂ ਬਦਲ ਜਾਦੀਆਂ ਹਨ,ਜਦੋਂ ਪੱਤਰਕਾਰ ਟ੍ਫਿਕ ਦੇ ਸੰਬਧ ਵਿੱਚ ਪੁਲੀਸ ਪ੍ਸਾਸਨ ਨਾਲ ਗੱਲਬਾਤ ਕਰਦੇ ਤੇ ਜਵਾਬ ਬੱਸ ਇਕ ਹਫਤੇ ਚ ਮਸਲਾ ਹੱਲ ਹੋਵੇਗਾ ਭਾਵੇਂ ਪੱਤਰਕਾਰਾਂ ਵੱਲੋਂ ਇਸ ਸੰਬੰਧੀ ਡੀ,ਸੀ,ਸਹਿਬ,ਐਸ ਐਸ ਪੀ ਜੰਲਧਰ ਨੂੰ ਕਈ ਵਾਰ ਮੰਗ ਪੱਤਰ ਵੀ ਦਿੱਤੇ ਗਏ ਕਿ ਟੀ ਪੁਆਇੰਟ ਤੇ ਰਿਡ ਲਾਈਟਾਂ ਲਗਾਈਆਂ ਜਾਣ ਤਾਂ ਕਿ ਹਾਦਸੇ ਰੁਕ ਸਕਣ ਪਰ ਸਾਰੀਆਂ ਗੱਲਾਂ ਨੂੰ ਅੱਖੋਂ ਉਹਲੇ ਕਰ ਦਿੱਤਾ ਜਾਂਦਾ ਹੈ। ਮੈਂ ਥਾਣਾ ਮੁਖੀ ਸ, ਹਰਿੰਦਰ ਸਿੰਘ ਨੂੰ ਕਈ ਇਨ੍ਹਾਂ ਮੁਦਿਆਂ ਤੋਂ ਜਾਣੂ ਕਰਵਾਇਆ ਹੈ ਨਾਲ ਹੀ ਇਕ ਗੰਭੀਰ ਮਸਲੇ ਵੀ ਪੁਲਿਸ ਦੀ ਡਿਊਟੀ ਬਣਦੀ ਹੈ ਭੋਗਪੁਰ ਦੇ ਸਰਕਾਰੀ ਸਕੂਲਾਂ ਤੇ ਏਰੀਏ ਦੇ ਪ੍ਰਾਈਵੇਟ ਸਕੂਲ ਵੀ ਬਹੁਤ ਨੇ ਪਰ ਸਵੇਰੇ ਬੱਚਿਆਂ ਸਕੂਲਾਂ ਚ ਜਾਣ ਤੇ ਛੁੱਟੀ ਦੇ ਟਾਈਮ ਸ਼ਹਿਰ ਦੇ ਚੌਕਾਂ ਵਿਚ ਪੁਲਿਸ ਦਾ ਕੋਈ ਵੀ ਮੁਲਾਜ਼ਮ ਡਿਊਟੀ ਤੇ ਨਜਰ ਨਹੀਂ ਆਉਂਦਾ ਜਿਸ ਕਾਰਨ ਬੱਚਿਆਂ ਨੂੰ ਬਹੁਤ ਦਿੱਕਤਾਂ ਦਾ ਸਾਮਣਾ ਕਰਨਾ ਪੈਦਾਂ ਹੈ।