ਅੱਜ ਕਰਤਾਰਪੁਰ ਵਿਖੇ ਈਵੀਐਮ ਦਾ ਇਕ ਵਾਰ ਫਿਰ ਤੋਂ ਕੀਤਾ ਜਾਵੇਗਾ ਪ੍ਰਦਰਸ਼ਨ- ਅਨਿਲ ਕੁਮਾਰ
ਕਰਤਾਰਪੁਰ 6 ਦਸੰਬਰ (ਭੁਪਿੰਦਰ ਸਿੰਘ ਮਾਹੀ): ਪੰਜਾਬ ਚੋਣ ਕਮਿਸ਼ਨ ਅਤੇ ਜ਼ਿਲ੍ਹਾ ਚੋਣ ਰਜਿਸਟ੍ਰੇਸ਼ਨ ਅਫ਼ਸਰ ਕਮ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਘਣਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ ਤੇ ਐੱਸਡੀਐੱਮ 2 ਸ੍ਰੀ ਬਲਬੀਰ ਰਾਜ ਸਿੰਘ ਵੱਲੋਂ ਸਵੀਪ ਨੋਡਲ ਅਫ਼ਸਰ ਦੇਸ ਰਾਜ ਦੀ ਅਗਵਾਈ ਅਧੀਨ ਭੇਜੀ ਗਈ ਮੋਬਾਈਲ ਈਵੀਐਮ ਵੈਣ ਰਾਹੀਂ ਭੇਜੀ ਈਵੀਐਮ ਦਾ ਪ੍ਰਦਰਸ਼ਨ ਸਵੀਪ ਐਕਟੀਵਿਟੀ ਦੇ ਤਹਿਤ ਕਰਤਾਰਪੁਰ ਵਿਖੇ ਸੈਕਟਰ ਅਫਸਰ ਅਨਿਲ ਕੁਮਾਰ ਦੀ ਦੇਖ ਰੇਖ ਵਿੱਚ ਕੀਤਾ ਗਿਆ। ਇਸ ਮੌਕੇ ਤੇ ਸੈਕਟਰ ਅਫਸਰ ਅਨਿਲ ਕੁਮਾਰ ਅਤੇ ਦੇਸ ਰਾਜ ਨੇ ਵੋਟਰਾਂ ਨੂੰ ਵੋਟਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਅਤੇ ਵੀਵੀਪੈਟ ਸਬੰਧੀ ਜਾਗਰੂਕ ਕੀਤਾ ਲੋਕਾਂ ਨੇ ਇਸ ਮੁਹਿੰਮ ਵਿਚ ਵੱਧ ਚਡ਼੍ਹ ਕੇ ਜਾਣਕਾਰੀ ਹਾਸਲ ਕੀਤੀ ਅਤੇ ਈਵੀਐਮ ਰਾਹੀਂ ਵੋਟਾਂ ਪਾ ਕੇ ਵੋਟਾਂ ਪਾ ਕੇ ਵੇਖੀਆਂ। ਇਸ ਮੌਕੇ ਤੇ ਹਲਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਰਤਾਰਪੁਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਿੰਸ ਅਰੋਡ਼ਾ, ਕਾਂਗਰਸ ਪ੍ਰਧਾਨ ਵੇਦ ਪ੍ਰਕਾਸ਼, ਮੋਹਿਤ ਸੇਠ, ਰਿੱਕੀ ਸੇਠ, ਨਿੱਕੂ, ਪੋਪੀ ਸੇਠ ਅਤੇ ਬਹੁਤ ਸਾਰੇ ਨੌਜਵਾਨ ਅਤੇ ਹੋਰ ਵੋਟਰਾਂ ਨੇ ਵੀ ਵੋਟਿੰਗ ਮਸ਼ੀਨ ਦੀ ਕਾਰਜ ਪ੍ਰਣਾਲੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਇਨ੍ਹਾਂ ਤੋਂ ਇਲਾਵਾ ਸਥਾਨਕ ਬੀ ਐੱਲ ਓ ਮੈਡਮ ਡਿੰਪਲ, ਨਵੀਨ, ਭਾਰਤੀ, ਰੀਨਾ ਸ਼ਰਮਾ, ਦਰਸ਼ਨਾਂ’ ਰੋਜ਼ੀ,ਸੋਨੂੰ ਸਪਰੂ , ਮੰਗਤ ਰਾਮ’ ਸੁਨੀਲ ਤਲਵਾੜ, ਬਲਵੀਰ ਚੰਦ ਆਦਿ ਹਾਜ਼ਰ ਸਨ। ਇਸ ਮੌਕੇ ਸੈਕਟਰ ਅਫਸਰ ਅਨਿਲ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੱਲ੍ਹ ਕਰਤਾਰਪੁਰ ਵਿਖੇ ਈਵੀਐਮ ਦਾ ਇਕ ਵਾਰ ਫਿਰ ਤੋਂ ਪ੍ਰਦਰਸ਼ਨ ਕੀਤਾ ਜਾਵੇਗਾ।