ਭੋਗਪੁਰ 6 ਨਵੰਬਰ (ਸੁਖਵਿੰਦਰ ਜੰਡੀਰ) ਬਲਾਕ ਭੋਗਪੁਰ ਦੇ ਜ਼ਿਲ੍ਹਾ ਜਲੰਧਰ ਵਿੱਚ ਡੈਮੋਕਰੇਟਿਕ ਭਾਰਤੀ ਲੋਕ ਦਲ ਵੱਲੋਂ ਸ੍ਰੀ ਕੁਲਜੀਤ ਸਿੰਘ ਰਾਸ਼ਟਰੀ ਅਤੇ ਵੀਰੇਂਦਰ ਕੁਮਾਰ ਜ਼ਿਲ੍ਹਾ ਅਧਿਅਕਸ਼ ਦੀ ਅਗਵਾਈ ਵਿਚ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਸ਼ਰਧਾਂਜਲੀ ਸਮਾਰੋਹ ਦਿਵਸ ਬਹੁਤ ਹੀ ਸ਼ਰਧਾ ਪੂਰਵਕ ਮਨਾਇਆ ਗਿਆ।ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਗੁਰਮੁਖ ਸਿੰਘ ਖੋਸਲਾ ਜੋ ਕਿ ਡੈਮੋ ਕ੍ਰੇਟਿਕ ਭਾਰਤੀ ਲੋਕ ਸਭਾ ਦੇ ਵਿਸ਼ੇਸ਼ ਤੌਰ ਤੇ ਪਹੁੰਚੇ ।ਸ੍ਰੀ ਖੋਸਲਾ ਜੀ ਨੇ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਦੀ ਮੂਰਤੀ ਤੇ ਫੁੱਲ ਭੇਂਟ ਕੀਤੇ।ਉਨ੍ਹਾਂ ਨੇ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ ,ਗ਼ਰੀਬਾਂ ਦੇ ਮਸੀਹਾ ,ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਐਸੀ ਸਮਾਜ ਵਰਗ ,ਗ਼ਰੀਬ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਕਰਦੇ ਹੋਏ 6 ਦਸੰਬਰ 1956 ਨੂੰ ਆਖ਼ਰੀ ਸਾਹ ਲਿਆ ।ਖੋਸਲਾ ਸਾਹਿਬ ਨੇ ਬਾਬਾ ਸਾਹਿਬ ਡਾ ਭੀਮ ਰਾਓ ਜੀ ਦੇ ਬਾਰੇ ਕਿਹਾ ਕਿ ਬਾਬਾ ਸਾਹਿਬ ਨੇ ਸਮਾਜਿਕ ਜਾਤ ਵਿਵਾਦ ਦੇ ਖਾਤਮੇ ਲਈ ਅਨੇਕਾਂ ਤਰ੍ਹਾਂ ਦੇ ਅੰਦੋਲਨ ਕੀਤੇ।ਉਨ੍ਹਾਂ ਨੇ ਆਪਣਾ ਪੂਰਾ ਜੀਵਨ ਗ਼ਰੀਬਾਂ ਅਤੇ ਦਲਿਤ ਸਮਾਜ ਦੇ ਪਛੜੇ ਹੋਏ ਵਰਗਾਂ ਇਸ ਲਈ ਪੂਰਾ ਜੀਵਨ ਨਿਰਵਾਹ ਕਰ ਦਿੱਤਾ ਬਾਬਾ ਸਾਹਿਬ ਬੀ ਖ਼ੁਦ ਵੀ ਇਸ ਛੂਆ ਛਾਤ ਭੇਦ ਭਾਵ ਅਤੇ ਜਾਤੀਵਾਦ ਦਾ ਸਾਹਮਣਾ ਕੀਤਾ ਸੀ ।ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦਾ ਜਨਮ 4 ਅਪਰੈਲ 1891ਮੱਧ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਮਹੂ ਵਿੱਚ ਹੋਇਆ।ਉਹ ਆਪਣੇ ਮਾਤਾ ਪਿਤਾ ਦੀ 14ਵੀਂ ਸੰਤਾਨ ਸਨ। ਬਾਬਾ ਸਾਹਿਬ ਦਾ ਜਨਮ ਮੁਹਾਰ ਜਾਤੀ ਵਿੱਚ ਹੋਇਆ ਸੀ। ਜਿਸ ਨੂੰ ਲੋਕੀਂ ਅਛੂਤ ਅਤੇ ਨੀਵੀਂ ਜਾਤੀ ਮੰਨਦੇ ਸਨ ਛੋਟੀ ਜਾਤੀ ਦਾ ਹੋਣ ਕਾਰਨ ਉਨ੍ਹਾਂ ਨੂੰ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਬਾਬਾ ਸਾਹਿਬ ਨੇ ਗ਼ਰੀਬ ਲੋਕਾਂ ਦੇ ਅਧਿਕਾਰਾਂ ਲਈ ਆਖ਼ਰੀ ਸਾਹਾਂ ਤਕ ਸੰਘਰਸ਼ ਕੀਤਾ ।ਖੋਸਲਾ ਨੇ ਕਿਹਾ ਕੇ ਮੈਂ ਵਾਰ ਵਾਰ ਇਨ੍ਹਾਂ ਨੂੰ ਨਮਸਕਾਰ ਕਰਦਾ ਹਾਂ ,ਇਸ ਯੁੱਗ ਪੁਰਸ਼ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਦਕਰ ਜੀ ਨੂੰ ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਗ਼ਰੀਬ ਲੋਕਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਵਿੱਚ ਲਗਾ ਦਿੱਤਾ ।ਸ੍ਰੀ ਖੋਸਲਾ ਜੀ ਨੇ ਭਾਰਤ ਸਰਕਾਰ ਅੱਗੇ ਅਪੀਲ ਕਰਦੇ ਹੋਏ ਕਿਹਾ ਕਿ ਭਾਰਤ ਦਾ ਸੰਵਿਧਾਨ ਭਾਰਤ ਦੇਸ਼ ਦੇ ਸਕੂਲਾਂ ਵਿੱਚ ਲਾਜ਼ਮੀ ਪੜ੍ਹਾਇਆ ਜਾਵੇ। ਇਸ
Author: Gurbhej Singh Anandpuri
ਮੁੱਖ ਸੰਪਾਦਕ