ਜੁਗਿਆਲ 6 ਦਸੰਬਰ (ਸੁਖਵਿੰਦਰ ਜੰਡੀਰ) ਬਲਾਕ ਧਾਰ ਕਲਾਂ ਦੇ ਬੀਡੀਪੀਓ ਦਫ਼ਤਰ ਵਿੱਚ 80 ਪੰਚਾਇਤਾਂ ਦੇ ਵਿਕਾਸ ਲਈ ਫੰਡ ਜਾਰੀ ਕਰਨ ਲਈ ਮੀਟਿੰਗ ਹੋਈ ।ਸਾਲ 2022-2023 ਦੇ ਲਈ 16 ਕਰੋੋੜ ਰੁਪਏ ਮਨਰੇਗਾ ਯੋਜਨਾ ਦੇ ਲਈ ਤਹਿਤ ਰੱਖੇ ਗਏ।ਪੰਜਾਬ ਸਰਕਾਰ ਵੱਲੋਂ ਗ੍ਰਾਮੀਣ ਖੇਤਰਾਂ ਦੇ ਵਿਕਾਸ ਲਈ ਪਿੰਡ ਦੇ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਾ ਆ ਸਕੇ।ਇਸ ਲਈ ਬਲਾਕ ਸਤਰ ਤੇ ਬਲਾਕ ਪੰਚਾਇਤ ਵਿਕਾਸ ਅਧਿਕਾਰੀ ਆਪਣੇ ਸੰਮਤੀ ਮੈਂਬਰਾਂ ਆਪਣੇ ਸਰਪੰਚਾਂ ਨਾਲ ਬੈਠਕ ਕਰ ਰਹੇ ਹੈਂ।ਜਿਸ ਦੇ ਅਨੁਸਾਰ ਬੀਡੀਪੀਓ ਨੀਰੂ ਬਾਲਾ ਦੀ ਨਿਗਰਾਨੀ ਵਿਚ ਧਾਰ ਕਲਾਂ ਦੇ ਦਫਤਰ ਵਿਚ ਬੈਠਕ ਹੋਈ।ਇਸ ਵਿਚ ਬਲਾਕ ਸੰਮਤੀ ਚੇਅਰਮੈਨ ਮਮਤਾ ਦੇਵੀ ਅਤੇ ਬਲਕਾਰ ਪਠਾਣੀਆਂ ਵਿਸ਼ੇਸ਼ ਰੂਪ ਵਿੱਚ ਹਾਜ਼ਰ ਸਨ ।ਬੀਡੀਪੀਓ ਧਾਰ ਕਲਾਂ ਭਾਵ ਬਲਕਾਰ ਪਠਾਣੀਆ ਅਤੇ ਹੋਰ ਅਨੇਕਾਂ ਅਧਿਕਾਰੀਆਂ ਨੇ ਦੱਸਿਆ ਕਿ ਸਾਲ 2022 ਤੋਂ ਲੈ ਕੇ 2023ਦੇ ਵਿਕਾਸ ਯੋਜਨਾਵਾਂ ਤੇ ਚਰਚਾ ਹੋਈ ਅਤੇ ਇਨ੍ਹਾਂ ਯੋਜਨਾਵਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਵਿਚਾਰ ਚਰਚਾ ਕੀਤੀ ਗਈ l ਉਨ੍ਹਾਂ ਨੇ ਦੱਸਿਆ ਕਿ ਬਲਾਕ ਧਾਰਕਲਾਂ ਦੇ ਅਧੀਨ ਇਸ ਸਮੇਂ 80 ਪੰਚਾਇਤਾਂ ਕੰਮ ਕਰ ਰਹੀਆਂ ਹਨ ।ਪੂਰੇ ਬਲਾਕ ਦੇ ਸੰਮਤੀ ਦੇ ਅਧੀਨ ਆਉਂਦੇ ਵਿਕਾਸ ਸ਼ੀਲ ਕੰਮਾਂ ਦੇ ਲਈ 21 ਕਰੋਡ਼ 60 ਲੱਖ ਦਾ ਪ੍ਰਭਾਵਧਨ ਰੱਖਿਆ ਗਿਆ ।15ਵੇ ਵੇਤਨ ਆਯੋਜਨ ਦੇ ਤਹਿਤ ਆਉਣ ਵਾਲੇ ਫੰਡਾਂ ਦੇ ਲਈ ਆਏ। 30 ਪ੍ਰਤੀਸ਼ਤ ਵਾਟਰ ਸਪਲਾਈ ਯੋਜਨਾਵਾਂ ਦੇ ਲਈ ਜਿਸ ਵਿਚ ਪਾਈਪਾਂ ਵਿਛਾਉਣੀਆਂਨਵੇਂ ਬੋਰ ਕਰਵਾਉਣੇ ਅਤੇ ਹੋਰ ਕਾਰਜ ਕਰਨ ਲਈ 3 ਪ੍ਰਤੀਸ਼ਤ ਰਾਸ਼ੀ ਸੈਨਿਟੇਸ਼ਨ ਕੰਮਾਂ ਦੇ ਲਈ ਜਿਸ ਵਿਚ ਸਵੱਛਤਾ ‘ਸਫ਼ਾਈ ਵੇਸਟ ਮੈਨੇਜਮੈਂਟ ਪ੍ਰਬੰਧਨ ਅਤੇ ਅਨੇਕਾਂ ਕਾਰਜਾਂ ਕੀਤੇ ਜਾਣਗੇ। 40 ਪ੍ਰਤੀਸ਼ਤ ਰਾਸ਼ੀ ਪੰਚਾਇਤਾਂ ਨੂੰ ਪਿੰਡਾਂ ਵਿੱਚ ਨਾਲੀਆਂ ਅਤੇ ਗਲੀਆਂ ,ਅਨੇਕਾਂ ਕਾਰਜਾਂ ਲਈ ਮਿਲਣਗੇ।ਬੀ ਡੀ ਪੀ ਓ ਨੇ ਦੱਸਿਆ ਕਿ ਉਨ੍ਹਾਂ ਦੇ ਦਫ਼ਤਰ ਵੱਲੋਂ ਪੂਰਾ ਬਜਟ ਬਣਾ ਕੇ ਸਰਬਸੰਮਤੀ ਨਾਲ ਪਾਸ ਕਰ ਕੇ ,ਸਰਕਾਰ ਨੂੰ ਫੰਡ ਭੇਜਣ ਲਈ ਭੇਜ ਦਿੱਤਾ ਗਿਆ ਹੈ।ਇਸ ਮੌਕੇ ਤੇ ਚੇਅਰਮੈਨ ਮਮਤਾ ਦੇਵੀ,ਬੀਡੀਪੀਓ ਨੀਰੂ ਬਾਲਾ,ਬਲਾਕ ਸੰਮਤੀ ਮੈਂਬਰ ਬਲਕਾਰ ਪਠਾਣੀਆ, ਪੂਨਮ ਬਾਲਾ, ਯਸ਼ੋਧਾ,ਜਸਵੀਰ ਸਿੰਘ ‘ਮਨੋਜ ਕੁਮਾਰ ,ਪ੍ਰਮੋਦ ਸਿੰਘ ਅਤੇ ਸੰਜੀਵ ਕੁਮਾਰ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ