36 Views
ਜੁਗਿਆਲ 6 ਦਸੰਬਰ (ਸੁਖਵਿੰਦਰ ਜੰਡੀਰ) ਕਾਂਗਰਸ ਦੇ ਸੀਨੀਅਰ ਆਗੂ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਵੱਲੋਂ ਨਕੋਦਰ ਹਲਕੇ ਦੇ ਸ਼ਹਿਰਾਂ ਅਤੇ ਪਿੰਡਾਂ ਚ ਨੁੱਕੜ ਮੀਟਗਾਂ ਦਿੰਨ ਰਾਤ ਕੀਤੀਆਂ ਜਾ ਰਹੀਆਂ ਹਨ,ਅਤੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਲਾਮਬੰਦ ਕੀਤਾ ਜਾ ਰਿਹਾ ਹੈ, ਅਤੇ ਲੋਕਾਂ ਵੱਲੋਂ ਉਨ੍ਹਾਂ ਨੂੰ ਭਾਰੀ ਹੁੰਗਾਰਾ ਮਿਲ ਰਿਹਾ ਹੈ,ਇਸ ਕੜੀ ਤਹਿਤ ਨਕੋਦਰ ਹਲਕੇ ਦੇ ਪਿੰਡ ਕੋਟਲਾ ਭਾਗੂ ਵਿੱਚ ਪਿੰਡ ਵਾਸੀਆਂ ਵੱਲੋਂ ਮੀਟਿੰਗ ਦਾ ਆਯੋਜਨ ਕੀਤਾ ਗਿਆ, ਇਸ ਮੌਕੇ ਤੇ ਅਸ਼ਵਨ ਭੱਲਾ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਸੇਵਕ ਬਣਨ ਲਈ ਪ੍ਰੇਰਿਆ, ਇਸ ਮੌਕੇ ਤੇ ਹਨੀ ਜੋਸ਼ੀ, ਗਿੰਦਾ ਰਾਣਾ, ਸੁਖਰਾਜ,ਜਸਪ੍ਰੀਤ, ਸੁਰਿੰਦਰਪਾਲ,ਸਰੂਪ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ