33 Views
ਜੁਗਿਆਲ 6 ਦਸੰਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਦੇ ਸੀਨੀਅਰ ਕਾਂਗਰਸ ਆਗੂ ਸ੍ਰੀ ਅਮਿਤ ਮੰਟੂ ਹਲਕਾ ਕਾਦੀਆਂ ਦੇ ਪਿੰਡ ਭੈਣੀ ਵਿੱਚ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਦੇ ਨਾਲ ਖਾਸ ਮੀਟਿੰਗ ਦੇ ਵਿਚ ਪਹੁੰਚੇ ਆਉਣ ਵਾਲੀਆ ਵਿਧਾਨ ਸਭਾ ਦੀਆਂ ਚੋਣਾਂ ਦੇ ਸਬੰਧ ਵਿਚ ਖਾਸ ਗੱਲਬਾਤ ਕੀਤੀ ਗਈ,ਹਲਕੇ ਦੇ ਲੋਕਾਂ ਨੇ ਕਿਹਾ ਕੇ ਇਸ ਵਕਤ ਪੰਜਾਬ ਦਾ ਹਰ ਵਰਗ ਕਾਂਗਰਸ ਪਾਰਟੀ ਤੋਂ ਬੇਹੱਦ ਖੁਸ਼ ਹੈ,ਪ੍ਰਤਾਪ ਸਿੰਘ ਬਾਜਵਾ ਅਤੇ ਅਮਿਤ ਮੰਟੂ ਕਾਂਗਰਸ ਪਾਰਟੀ ਦੇ ਹੋਣਹਾਰ ਹੀਰੇ ਹਨ, ਅਤੇ ਹੀਰਿਆਂ ਨੂੰ ਕਦੇ ਖੋਇਆ ਨਹੀਂ ਜਾਂਦਾ ਪ੍ਰਤਾਪ ਸਿੰਘ ਬਾਜਵਾ ਨੇ ਲੋਕਾਂ ਨੂੰ ਪਾਰਟੀ ਦੀਆਂ ਨੀਤੀਆਂ ਪ੍ਰਤੀ ਲਾਮਬੰਦ ਕੀਤਾ ਇਸ ਮੌਕੇ ਤੇ ਅਮਿਤ ਮੰਟੂ ਦੇ ਨਾਲ ਚੇਅਰਮੈਨ ਬਲਰਾਜ ਸਿੰਘ, ਚੇਅਰਮੈਨ ਕੁਲਵੰਤ ਸਿੰਘ, ਬਲਜੀਤ ਸਿੰਘ, ਸੰਤੋਖ ਸਿੰਘ, ਬਲਵੰਤ ਸਿੰਘ,ਬਲਬੀਰ ਸਿੰਘ, ਤੇਗ ਅਲੀ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ