ਮੋਗਾ/ਬਾਘਾਪੁਰਾਣਾ 6 ਦਸੰਬਰ (ਰਾਜਿੰਦਰ ਸਿੰਘ ਕੋਟਲਾ/ਸੁਖਪਰੀਤ) ਜ਼ਿਲ੍ਹਾ ਗੱਤਕਾ ਐਸੋਸੀਏਸ਼ਨ ਰਜਿ:ਮੋਗਾ ਮੀਰੀ ਪੀਰੀ ਗੱਤਕਾ ਅਖਾੜਾ ਮੋਗਾ ਵੱਲੋਂ ਧਾਰਮਿਕ ਤੇ ਸਮਾਜਿਕ ਜੱਥੇਬੰਦੀਅਾ ਤੇ ਮਹਾਂਪੁਰਸ਼ਾਂ ਦੇ ਸਹਿਯੋਗ ਨਾਲ ਜ਼ੌਹਰ ਏ ਖਾਲਸਾ ਗੱਤਕਾ ਕੱਪ ਦੋ ਹਜਾਰ ਇੱਕੀ ਗੁਰਦੁਆਰਾ ਬੀਬੀ ਕਾਹਨ ਕੌਰ ਸਾਹਿਬ ਮੋਗਾ ਵਿਖੇ ਕਰਵਾਇਆ ਗਿਆ ਜਿਸ ਵਿਚ ਵੱਖ ਵੱਖ ਸ਼ਹਿਰਾ ਦੀਅਾਂ ਗਿਅਾਰਾਂ ਗੱਤਕਾ ਟੀਮਾਂ ਨੇ ਭਾਗ ਲਿਆ ਅਤੇ ਆਪੋ ਆਪਣੀਆਂ ਟੀਮਾਂ ਨੇ ਗੱਤਕੇ ਦੇ ਸ਼ਾਨਦਾਰ ਜੌਹਰ ਦਿਖਾਏ ਅਤੇ ਸੰਗਤਾਂ ਨਿੱਕੇ -ਨਿੱਕੇ ਬੱਚਿਆ ਦੇ ਜੌਹਰ ਦੇਖ ਕੇ ਸੰਗਤਾਂ ਹੈਰਾਨ ਰਹਿ ਗਈਆਂ।ੲਿਸ ਮੁਕਾਬਲੇ ਵਿਚ ਧਾਰਮਿਕ ਕੋਰੀੳੁਗ੍ਰਾਫੀ ਅਤੇ ਗੁਰਸਿੱਖ ਮਾਡਲਿੰਗ ਵਿਸ਼ੇਸ਼ ਖਿੱਚ ਦਾ ਕੇਂਦਰ ਸਨ । ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਸੰਤ ਬਾਬਾ ਰੇਸ਼ਮ ਸਿੰਘ ਖੁਖਰਾਣਾ, ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲੇ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ ਵਾਲੇ,ਸੰਤ ਬਾਬਾ ਸਾਧੂ ਸਿੰਘ ਲੰਗੇਆਣਾ,ਗਿਆਨੀ ਸਤਨਾਮ ਸਿੰਘ ਜਨੇਰ ਟਕਸਾਲ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ,ਭਾਈ ਰਣਜੀਤ ਸਿੰਘ ਲੰਗੇਆਣਾ ਅਤੇ ਵਿਸ਼ੇਸ਼ ਸਨਮਾਨ ਅੰਮਿ੍ਰਤ ਪਾਲ ਸਿੰਘ ਮਹਿਰੋਂ ਦਾ ਕੀਤਾ ਗਿਅਾ ਇਸ ਵਿੱਚ ਵੱਖ ਵੱਖ ਖੇਤਰਾਂ ਵਿੱਚ ਨਿਭਾਉਣ ਵਾਲੇ ਉਘੇ ਸਮਾਜ ਸੇਵੀ ਅਤੇ ਧਾਰਮਿਕ ਜੱਥੇਬੰਦੀਆਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਸਿਰੋਪਾ,ਲੋਈ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਚੈਅਰਮੇਨ ਹਰਮੀਤ ਸਿੰਘ ਖਾਲਸਾ ਨੇ ਦਸਿਅਾ ਮੁਕਾਬਲੇ ਵਿਚ ਪਹਿਲਾ ਸਥਾਨ ਭਾੲੀ ਬਚਿੱਤਰ ਸਿੰਘ ਜੀ ਗੱਤਕਾ ਅਾਖਾੜਾ ਪਿੰਡ ਹਠੂਰ , ਦੂਸਰਾ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਾਖਾੜਾ ਦੁਗਰੀ ਅਤੇ ਤੀਜੇ ਸਥਾਨ ਮੀਰੀ ਪੀਰੀ ਗੱਤਕਾ ਅਾਖਾੜਾ ਡੇਹਲੋ ਨੇ ਹਾਸਲ ਕੀਤਾ।ਅਤੇ ਜੇਤੂ ਟੀਮਾਂ ਨੂੰ ਨਗਦ ਰਾਸ਼ੀ ੲਿਨਾਮ ਤੇ ਟਰਾਫੀ ਦੇ ਕੇ ਸਨਮਾਨਿਤ ਦਿੱਤਾ ਗਿਆ। ਇਸ ਮੌਕੇ ਸਿੰਘ ਵਾਚ ਹਾਉਸ ਮੋਗਾ ਵੱਲੋਂ ਵੀ ਵਿਸੇਸ਼ ਤੌਰ ਤੇ ਜੇਤੂ ਟੀਮਾਂ ਨੂੰ ਗਿਫਟ ਵੀ ਦਿੱਤੇ ਗਏ।ਸਟੇਜ ਸੈਕਟਰੀ ਦੀ ਸੇਵਾ ਬਲਜੀਤ ਸਿੰਘ ਖੀਵਾ ਤੇ ਗਿਅਾਨੀ ਸਤਨਾਮ ਸਿੰਘ ਜਨੇਰ ਟਕਸਾਲ ਵੱਲੋ ਨਿਭਾੲੀ ਗੲੀ ਇਸ ਮੌਕੇ ਹਾਜ਼ਰ ਹੋਏ ਸ਼੍ਰੋਮਣੀ ਅਕਾਲੀ ਦਲ ਹਲਕਾ ਉਮੀਦਵਾਰ ਬਲਜਿੰਦਰ ਸਿੰਘ ਬਰਾੜ,ਆਮ ਆਦਮੀ ਪਾਰਟੀ ਸੁਭਾਵੀ ਉਮੀਦਵਾਰ ਨਵਦੀਪ ਸਿੰਘ ਸੰਘਾ, ਉਘੇ ਸਮਾਜ ਸੇਵੀ ਚਰਨਜੀਤ ਸਿੰਘ ਝੰਡੇਆਣਾ ਐਮ ਸੀ, ਗੁਰਪ੍ਰੀਤ ਸਿੰਘ ਚੀਮਾਸਮਾਜ ਸੇਵੀ, ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲੀਆ, ਬਲਜੀਤ ਸਿੰਘ ਚਾਨੀ, ਗਿਆਨੀ ਪਰਮਿੰਦਰ ਸਿੰਘ ਦਮਦਮੀ, ਬੀਬੀ ਕਾਹਨ ਕੌਰ ਗੁਰਦੁਆਰਾ ਟਰੱਸਟ ਅਤੇ ਵਿਸ਼ੇਸ਼ ਸਹਿਯੋਗ ਦਿੱਤਾ ਗਿਆ ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ, ਖਾਲਸਾ ਸੇਵਾ ਸੁਸਾਇਟੀ ਮੋਗਾ, ਭਾਈ ਘਨ੍ਹਈਆ ਜਲ ਸੇਵਾ ਜੱਥਾ ਮੋਗਾ, ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਸੇਵਾ ਸੁਸਾਇਟੀ ਮੋਗਾ, ਅਜਾਦ ਵੈਲਫੇਅਰ ਕਲੱਬ ਮੋਗਾ ਵਲੋ ਵੱਖ ਵੱਖ ਸੇਵਾਵਾ ਨਿਭਾਈਆਂ ਗਈਆਂ ਇਸ ਮੌਕੇ ਉਸਤਾਦ ਹਰਦਿਆਲ ਸਿੰਘ, ਰਵਿੰਦਰ ਸਿਘ ਰਵੀ, ਹਰਸ਼ਪ੍ਰੀਤ ਸਿਘ, ਹਰਪ੍ਰੀਤ ਸਿੰਘ, ਜਗਰੂਪ ਸਿੰਘ ਜੱਗਾ,ਹਰਦੀਪ ਸਿੰਘ ਭਿੰਡਰਕਲਾ, ਜਸਲੀਨ ਸਿੰਘ, ਜਸਪ੍ਰੀਤ ਸਿੰਘ, ਰਹਿਤਪ੍ਰੀਤ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਗੁਰਜੰਟ ਸਿੰਘ ਜੰਟਾ, ਕੰਵਲਜੀਤ ਸਿੰਘ, ਲਵਪ੍ਰੀਤ ਸਿੰਘ ਲਵਲੀ, ਗੁਰਪ੍ਰੀਤ ਸਿੰਘ ਕਾਲਾ, ਰਾਜਵੀਰ ਸਿੰਘ, ਰਣਜੀਤ ਸਿੰਘ, ਕੁਲਵਿੰਦਰ ਸਿੰਘ ਸੋਨੂ, ਇਕਬਾਲ ਸਿੰਘ, ਬਲਜਿੰਦਰ ਸਿੰਘ ਸੇਖੋਂ ਖੁਖਰਾਣਾ ਆਦਿ ਮੈਂਬਰ ਵੀਰਾਂ ਵੱਲੋ ਸੇਵਾਵਾਂ ਨਿਭਾਈਆਂ ‘ ਅਤੁੱਟ ਵਰਤਾਇਆ ਗਿਆ।
Author: Gurbhej Singh Anandpuri
ਮੁੱਖ ਸੰਪਾਦਕ