50 Views
ਭੋਗਪੁਰ 7 ਦਸੰਬਰ (ਸੁਖਵਿੰਦਰ ਜੰਡੀਰ) ਨਗਰ ਕੌਂਸਲ ਭੋਗਪੁਰ ਦਫਤਰ ਦੇ ਸਾਹਮਣੇ ਸਫ਼ਾਈ ਕਰਮਚਾਰੀਆਂ ਵਲੋਂ ਜ਼ੋਰਦਾਰ ਧਰਨਾ ਮਾਰਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਠੇਕੇਦਾਰੀ ਸਿਸਟਮ ਬੰਦ ਕਰੇ ਸਰਕਾਰ ਅਤੇ ਜੋ ਮੁਲਾਜ਼ਮ ਕੱਚੇ ਹਨ ।ਉਨ੍ਹਾਂ ਨੂੰ ਪੱਕਾ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਪੰਜਾਬ ਦੇ ਵਿੱਚ ਹਰ ਵਰਗ ਨੂੰ ਖ਼ੁਸ਼ ਕਰਨ ਵਿੱਚ ਲੱਗੀ ਹੋਈ ਹੈ, ਪ੍ਰੰਤੂ ਪੰਜਾਬ ਦੇ ਕੱਚੇ ਮੁਲਾਜ਼ਮਾਂ ਵੱਲ ਧਿਆਨ ਨਹੀਂ ਦੇ ਰਹੀ। ਪੰਜਾਬ ਦੇ ਕੱਚੇ ਮੁਲਾਜ਼ਮਾਂ ਨੂੰ ਜਲਦ ਪੱਕਾ ਕੀਤਾ ਜਾਵੇ ਜੋ ਠੇਕੇਦਾਰੀ ਸਿਸਟਮ ਚੱਲ ਰਹੇ ਹਨ, ਠੇਕੇਦਾਰੀ ਸਿਸਟਮ ਬੰਦ ਕਰਕੇ ਪੰਜਾਬ ਸਰਕਾਰ ਮੁਲਾਜ਼ਮਾਂ ਨੂੰ ਸਿੱਧੇ ਤੌਰ ਤੇ ਭਰਤੀ ਕਰੇ ਅਤੇ ਪੱਕੇ ਕਰੇ।ਇਸ ਮੌਕੇ ਤੇ ਜੁਗਰਾਜ ਜਰਨਲ ਸਕੱਤਰ ,ਵਾਈਸ ਪ੍ਰਧਾਨ ਸੱਤਪਾਲ ,ਰਾਜ ਕੁਮਾਰ, ਰਾਹੁਲ,ਅਸ਼ੋਕ ਜੌਨੀ ਖਜ਼ਾਨਚੀ, ਦਾਤਾ ਰਾਮ ,ਬਿਸ਼ਨ ਦਾਸ, ਸੁਰਿੰਦਰ ,ਧਰਮਪਾਲ ,ਆਦਿ ਸ਼ਾਮਿਲ ਸਨ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੀਤ ਲਾਲ ਭੱਟੀ ਵੀ ਸਫ਼ਾਈ ਕਰਮਚਾਰੀਆਂ ਦੀ ਸਾਰ ਲੈਣ ਲਈ ਪੁੱਜੇ
Author: Gurbhej Singh Anandpuri
ਮੁੱਖ ਸੰਪਾਦਕ