ਸ਼ਾਹਪੁਰਕੰਢੀ 7 ਦਸੰਬਰ (ਸੁਖਵਿੰਦਰ ਜੰਡੀਰ )- ਡਰਾਈਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 9 ਅਤੇ 10ਦਸੰਬਰ ਨੂੰ ਅਠਤਾਲੀ ਤੇ ਚੱਕਾ ਜਾਮ ਦੀ ਜੋ ਕਾਲ ਦਿੱਤੀ ਗਈ ਹੈ ਉਸ ਸਬੰਧੀ ਅੱਜ ਡਰਾੲੀਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਹਰਪਾਲ ਸਿੰਘ ਦੀ ਅਗਵਾਈ ਵਿਚ ਡੀ ਸੀ ਪਠਾਨਕੋਟ ਨਾਲ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਹਰਪਾਲ ਸਿੰਘ ਨੇ ਦੱਸਿਆ ਕਿ ਡਰਾੲੀਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੀਆਂ ਮੰਗਾਂ ਜਿਵੇਂ ਪੰਜਾਬ ਸਰਕਾਰ ਦੇ ਪੰਜਵੇਂ ਪੇ ਕਮਿਸ਼ਨ ਵਿੱਚ ਡਰਾਈਵਰਾਂ ਦੀ ਤਨਖਾਹ ਸਟੈਨੋ ਦੇ ਬਰਾਬਰ ਅਤੇ ਕਲਰਕ ਤੋਂ ਜ਼ਿਆਦਾ ਉਸ ਨੂੰ ਲਾਗੂ ਕੀਤਾ ਜਾਵੇ 2006 ਤੋਂ ਪਹਿਲਾਂ ਡਰਾਈਵਰ ਟੈਕਨੀਕਲ ਕੈਟਾਗਰੀ ਵਿੱਚ ਆਉਂਦੇ ਸੀ ਹੁਣ ਵੀ ਉਨ੍ਹਾਂ ਨੂੰ ਟੈਕਨੀਕਲ ਕੈਟਾਗਰੀ ਵਿੱਚ ਲਿਆਂਦਾ ਜਾਵੇ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ ਦਰਜਾ ਚਾਰ ਅਤੇ ਦਰਜਾ ਤਿੰਨ ਵਿੱਚ ਆਉਂਦੇ ਡਰਾਈਵਰਾਂ ਦੀ ਭਰਤੀ ਤੇ ਲਗਾਈ ਰੋਕ ਨੂੰ ਹਟਾਇਆ ਜਾਵੇ
ਇਸ ਦੇ ਨਾਲ ਹੀ ਕੁਝ ਹੋਰ ਅਹਿਮ ਮੰਗਾਂ ਜਿਨ੍ਹਾਂ ਨੂੰ ਸਰਕਾਰ ਅਜੇ ਤੱਕ ਪੂਰਾ ਨਹੀਂ ਕਰ ਰਹੀ ਜਿਸ ਨੂੰ ਲੈ ਕੇ ਡਰਾੲੀਵਰ ਅਤੇ ਟੈਕਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਨੌੰ ਅਤੇ ਦੱਸ ਦਸੰਬਰ ਨੂੰ ਹੜਤਾਲ ਤੇ ਚੱਕਾ ਜਾਮ ਦੀ ਕਾਲ ਦਿੱਤੀ ਗਈ ਹੈ ਉਨ੍ਹਾਂ ਦੱਸਿਆ ਕਿ ਉਸ ਸਬੰਧੀ ਅੱਜ ਡੀਸੀ ਪਠਾਨਕੋਟ ਨੂੰ ਮਿਲ ਕੇ ਮੰਗ ਪੱਤਰ ਵੀ ਦਿੱਤਾ ਗਿਆ ਹੈ ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਨ੍ਹਾਂ ਦੀਆਂ ਮੰਗਾਂ ਨੂੰ ਨਹੀਂ ਮੰਨਿਆ ਗਿਆ ਤਾ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੌਕੇ ਉਥੇ ਮਲਕੀਤ ਸਿੰਘ ਗੁਰਮੀਤ ਸਿੰਘ ਅਤੇ ਹੋਰ ਲੋਕ ਮੌਜੂਦ ਸਨ