ਭੋਗਪੁਰ 7 ਦਸੰਬਰ (ਸੁਖਵਿੰਦਰ ਜੰਡੀਰ) ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਅਸ਼ਵਨ ਭੱਲਾ ਜੋ ਕਿ ਸਦਾ ਹੀ ਲੋਕਾਂ ਦੀ ਸੇਵਾ ਦੇ ਵਿੱਚ ਰੁੱਝੇ ਰਹਿੰਦੇ ਹਨ, ਅੱਜ ਉਨ੍ਹਾਂ ਦੇ ਕੋਲ ਜਗਜੋਤ ਸਿੰਘ ਜੋ ਕਿ ਭੋਗਪੁਰ ਮਿੱਲ ਵਿਚ ਕੰਮ ਕਰਦਾ ਹੈ ਦਾ ਪਰਿਵਾਰ ਭੋਗਪੁਰ ਵਾਰਡ ਨੰਬਰ 4 ਅੱਜ ਸ੍ਰੀ ਭੱਲਾ ਦੇ ਕੋਲ ਪੁੱਜੇ ਕਿਉਂਕਿ ਜਗਜੋਤ ਸਿੰਘ ਦਾ ਭੋਗਪੁਰ ਦੀ ਸ਼ੂਗਰ ਮਿੱਲ ਵਿਚ ਡਿਊਟੀ ਤੇ ਮੌਜੂਦ ਸੀ ਅਤੇ 1ਦਸੰਬਰ ਤਕਰੀਬਨ ਸ਼ਾਮ ਦੇ 5:30 ਉਸੈਦ ਦੇ ਨਾਲ ਦੁਰਘਟਨਾ ਵਾਪਰੀ।ਗੰਭੀਰ ਹਾਲਤ ਹੋਣ ਕਾਰਨ ਜਗਜੋਤ ਸਿੰਘ ਨੂੰ ਜਲੰਧਰ ਦੇ ਐਸ ਜੀ ਐਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਅਤੇ ਜਗਜੋਤ ਸਿੰਘ ਦਾ ਪਰਿਵਾਰ ਇਨਸਾਫ ਲੈਣ ਵਾਸਤੇ ਅੱਜ ਕਾਂਗਰਸ ਪਾਰਟੀ ਦੇ ਸੀਨੀਅਰ ਨੇਤਾ ਅਸ਼ਵਨ ਭੱਲਾ ਦੇ ਕੋਲ ਪੁਜਿਆ। ਅਸ਼ਵਨ ਭੱਲਾ ਨੇ ਉਨ੍ਹਾਂ ਨੂੰ ਵਿਸ਼ਵਾਸ਼ ਦਵਾਇਆ ਕਿ ਜਗਜੋਤ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇਗਾ ਅਤੇ ਉਸ ਦੀ ਲੋੜ ਮੁਤਾਬਕ ਜ਼ਰੂਰਤ ਪੂਰੀ ਕੀਤੀ ਜਾਵੇਗੀ ਇਸ ਮੌਕੇ ਤੇ ਅਸ਼ਵਨ ਭੱਲਾ ਦੇ ਨਾਲ ਹੋਰ ਆਗੂ ਵੀ ਹਾਜਰ ਸਨ