ਤੀਹ ਸਾਲ ਤੋਂ ਪੱਥਰ ਬਣੀ ਸਿੱਖ ਭੈਣ ਦੀ ਦਿਲ ਦਹਿਲਾਉਣ ਵਾਲੀ ਵਾਰਤਾ
ਹਕੂਮਤੀ ਬੁਰਛਾਗਰਦੀ ‘ਮਨੁੱਖੀ ਅਧਿਕਾਰ ਦਿਵਸਾਂ’ ਦੇ ਨਾਂ ’ਤੇ ਕਲੰਕ ਕਿਵੇਂ
ਮੱਖੂ ਜੀਰਾ ਮੁੱਖ ਸੜ੍ਹਕ ’ਤੇ ਮੱਖੂ ਤੋਂ ਜੀਰਾ ਵੱਲ ਤਿੰਨ ਕਿਲੋਮੀਟਰ ਤੇ ਮੁੱਖ ਸੜਕ ਤੋਂ ਢਾਈ ਕੁ ਕਿਲੋਮੀਟਰ ਛਿਪਦੇ ਪਾਸੇ ਪਿੰਡ ਹੈ ਕਿਲੀ ਬੋਦਲਾ।
ਅੱਜ ਤੋਂ ਤੀਹ ਸਾਲ ਪਹਿਲਾ 7 ਅਕਤੂਬਰ 1991 ਨੂੰ ਭੈਣ ਜਸਵੀਰ ਕੌਰ ਦੇ ਪਰਿਵਾਰ ਦੇ ਇਕ, ਦੋ ਜਾਂ ਤਿੰਨ ਨਹੀਂ ਸਗੋਂ 7 ਪਰਿਵਾਰ ਮੈਂਬਰਾਂ ਦਾ ਇੰਡੀਅਨ ਫੋਰਸਾਂ ਨੇ ਬੇਰਹਿਮੀ ਨਾਲ ਕਤਲ ਕੀਤਾ।
ਇਕੱਲਾ ਕਤਲ ਹੀ ਨਹੀਂ ਸਗੋਂ ਇਸ ਤੋਂ ਪਹਿਲਾ ਸਾਰੇ ਪਰਿਵਾਰ ਨੂੰ ਇਕ ਦੂਜੇ ਸਾਹਮਣੇ ਨਿਰਵਸਤਰ ਕਰਕੇ, ਸਰੀਰ ਕੱਦੂਕੱਸ ਕੀਤਾ, ਗਰਮ ਕਰਕੇ ਲੁੱਕ ਤੇ ਡੀਜਲ ਪਾਇਆ, ਫਿਰ ਇਕਲੇ ਇਕਲੇ ਨੂੰ ਅਣਮਨੁੱਖੀ ਤਸੀਹੇ ਦੇ ਕੇ ਮਾਰ ਦਿੱਤਾ ਗਿਆ।
ਸਾਰੇ ਪਰਿਵਾਰ ਵਿਰੁੱਧ ਐਫ਼.ਆਈ.ਆਰ. ਕੱਟ ਕੇ ਅੱਤਵਾਦੀ ਬਣਾ ਦਿੱਤਾ।
ਇਹ ਇੰਡੀਅਨ ਮਨੁੱਖੀ ਅਧਿਕਾਰਾਂ ਦੇ ਅਲੰਬਰਦਾਰਾਂ ਦੀ ਅਸਲੀਅਤ।
ਤੁਹਾਡੀ ਅੱਖ ਪਰਖਣ ਵਾਲੀ ਚਾਹੀਦੀ ਹੈ, ਇਸ ਸਭ ਕੁਝ ਦੀ ਚਸਮਦੀਦ ਗਵਾਹ ਭੈਣ ਜਸਵੀਰ ਕੌਰ ਦੇ ਤੀਹ ਸਾਲਾਂ ਬਾਅਦ ਵੀ ਚਿਹਰੇ ਤੋਂ ਹਕੂਮਤੀ ਦਹਿਸ਼ਤਗਰੀ ਦੀ ਕਹਾਣੀ ਪੜ੍ਹੀ ਜਾ ਸਕਦੀ ਹੈ, ਬਾਸ਼ਰਤ ਕਿ ਤੁਹਾਡਾ ਨਜ਼ਰੀਆ ਪੜ੍ਹਨ ਵਾਲਾ ਹੋਵੇ।
ਆਮੀਨ
ਪੱਤਰਕਾਰ ਬਲਜਿੰਦਰ ਸਿੰਘ ਕੋਟਭਾਰਾ
Author: Gurbhej Singh Anandpuri
ਮੁੱਖ ਸੰਪਾਦਕ