ਭੋਗਪੁਰ 9 ਦਸੰਬਰ (ਸੁਖਵਿੰਦਰ ਜੰਡੀਰ) ਕਹਿੰਦੇ ਹਨ ਕੇ ਦੁਨੀਆਂ ਵਿੱਚ ਹਰ ਇਨਸਾਨ ਨੂੰ ਉਸ ਦੀ ਕਿਸਮਤ ਮੁਤਾਬਿਕ ਹੀ ਸਭ ਕੁਝ ਮਿਲਦਾ ਹੈ,ਜੇ ਕਰ ਸਹੀ ਹੈ ਤਾਂ ਫਿਰ ਗਰੀਬ ਲੋਕਾਂ ਦੀ ਕਿਸਮਤ ਕੋਨ ਲਿੱਖਦਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਅੱਜ ਅਮਰਜੀਤ ਸਿੰਘ ਜੰਡੀਰ ਇੰਚਾਰਜ ਗਤਕਾ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ਉਨ੍ਹਾਂ ਕਿਹਾ ਕਿ ਗਰੀਬ ਮਜ਼ਦੂਰਾਂ ਦੇ ਨਾਅਰੇ ਬਹੁਤ ਲੀਡਰ ਲਗਾਓਦੇ ਹਨ ਕੀ ਅਸੀਂ ਗਰੀਬ ਲੋਕਾਂ ਦੇ ਨਾਲ ਹਾਂ, ਉਨ੍ਹਾਂ ਕਿਹਾ ਕਿ ਅੱਜ ਭੋਗਪੁਰ ਨੁਜ਼ਦੀਕ ਸ਼ੂਗਰ ਮਿੱਲ ਦੇ ਕੋਲ ਗਰੀਬ ਪਰਿਵਾਰ ਜਿਨ੍ਹਾਂ ਨੇ ਛੋਟੇ ਛੋਟੇ ਬੱਚੇ ਚੁੱਕੇ ਹੋਏ ਸਨ, ਅਤੇ ਬੜੀ ਹੀ ਮਿਹਨਤ ਦੇ ਨਾਲ ਮੂਰਤੀਆਂ ਤਿਆਰ ਕਰ ਰਹੇ ਸਨ, ਜਦ ਉਸ ਗਰੀਬ ਪਰਿਵਾਰ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਭਾਰੀ ਮਿਹਨਤ ਕਰਨ ਤੋਂ ਬਾਅਦ ਮੂਰਤੀਆਂ ਤਿਆਰ ਕਰਦੇ ਹਨ , ਅਤੇ ਵੱਡੇ ਲੋਕਾਂ ਵੱਲੋਂ ਖਰੀਦਣ ਵੇਲੇ ਉਹਨਾਂ ਨੂੰ ਪੂਰੀ ਮਿਹਨਤ ਵੀ ਨਹੀਂ ਦਿੱਤੀ ਜਾਂਦੀ, ਜੰਡੀਰ ਨੇ ਕਿਹਾ ਕਿ ਪੰਜਾਬ ਸਰਕਾਰ ਗਰੀਬ ਲੋਕਾਂ ਨੂੰ ਬਹੁਤ ਕੁਝ ਦੇ ਰਹੀ ਹੈ,ਅਤੇ ਸ਼ੂਗਰ ਮਿਲ ਭੋਗਪੁਰ ਦੇ ਕੋਲ ਬੈਠਾ ਗਰੀਬ ਪਰਿਵਾਰ ਮੁੱਦਾ ਰਾਂਮ ਪਤਨੀ ਲਕਸ਼ਮੀ ਜਿਨਾ ਦੇ ਕੋਲ ਸੋਵਣ ਵਾਸਤੇ ਮੰਜੇ ਵੀ ਨਹੀਂ ਸਨ, ਪ੍ਰਸ਼ਾਸ਼ਨ ਨੂੰ ਇਹੋ ਜਿਹੇ ਗਰੀਬ ਲੋਕਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ
Author: Gurbhej Singh Anandpuri
ਮੁੱਖ ਸੰਪਾਦਕ