*ਪਨਬੱਸ ਅਤੇ PRTC ਦਾ ਹੱਲ ਅੱਜ ਕੈਬਨਿਟ ਵਿੱਚ ਨਾ ਕੀਤਾ ਤਾਂ ਕੱਲ੍ਹ ਨੂੰ ਮੁੱਖ ਮੰਤਰੀ ਦੀ ਰਹਾਇਸ਼ ਅੱਗੇ ਧਰਨਾ:-ਪਡਿੰਤ ਪ੍ਰਦੀਪ ਸ਼ਰਮਾ*
*10 ਹਜ਼ਾਰ ਸਰਕਾਰੀ ਬੱਸਾਂ ਪਾਉਣ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਤੇ ਹੜਤਾਲ ਤੀਜੇ ਦਿਨ ਵੀ ਜਾਰੀ-:ਜਗਦੀਪ ਦਾਲਮ*
ਅੱਜ ਮਿਤੀ 09/12/2021 ਨੂੰ ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋਂ ਹੱਕੀ ਮੰਗਾਂ ਲਈ ਰੱਖੀ ਹੜਤਾਲ ਤੀਜੇ ਦਿਨ ਵਿੱਚ ਸ਼ਾਮਿਲ ਹੋ ਗਈ ਹੈ ਬਟਾਲਾ ਡਿਪੂ ਦੇ ਗੇਟ ਅੱਗੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਪ੍ਰਦੀਪ ਕੁਮਾਰ ਡਿਪੂ ਪ੍ਰਧਾਨ ਪਰਮਜੀਤ ਸਿੰਘ, ਸੈਕਟਰੀ ਜਗਦੀਪ ਸਿੰਘ ਦਾਲਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਦੇ ਕੱਚੇ ਮੁਲਾਜ਼ਮਾਂ ਅਤੇ ਪੰਜਾਬ ਦੀ ਆਮ ਜਨਤਾ ਦਾ ਕੋਈ ਫ਼ਿਕਰ ਨਹੀਂ ਹੈ ਕਿਉਂਕਿ ਕੱਚੇ ਮੁਲਾਜ਼ਮਾਂ ਵਲੋਂ ਨਵੇਂ ਬਣੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਨਾਲ ਮੀਟਿੰਗ ਵੀ ਕੀਤੀਆਂ ਅਤੇ ਉਹਨਾਂ ਨੂੰ ਉਮਾ ਦੇਵੀ ਦੀ ਜੱਜਮਿੰਟ ਬਾਰੇ ਅਤੇ ਪੰਜਾਬ ਅੰਦਰ 5178 ਟੀਚਰ,SSA/ਰਮਸਾ ਅਧਿਆਪਕ,CSS ਹਿੰਦੀ ਟੀਚਰ, ਆਦਰਸ਼ ਮਾਡਲ ਸਕੂਲ ਟੀਚਰ, ਪਾਵਰਕੌਮ ਦੇ ਲਾਈਨ ਮੈਨ,ਇਹ ਸਾਰੇ ਪੰਜਾਬ ਸਰਕਾਰ ਨੇ ਪੱਕੇ ਕੀਤੇ ਹਨ ਅਤੇ 3 ਸਾਲ 5 ਸਾਲ 7 ਸਾਲ 9 ਸਾਲ ਵਾਲੇ ਕਾਂਗਰਸ ਸਰਕਾਰ ਨੇ ਪੱਕਾ ਕੀਤਾ ਹੈ ਇਸ ਤੋਂ ਇਲਾਵਾ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ 3 ਸਾਲ ਦੀ ਪਾਲਸੀ ਦੇ ਸਾਰੇ ਪਰੂਫ ਵੀ ਦਿੱਤੇ ਫੇਰ ਉਮਾ ਦੇਵੀ ਦੀ ਝੂਠੀਆਂ ਦਲੀਲਾਂ ਦੇ ਕੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਪੰਜਾਬ ਦੀ ਆਮ ਜਨਤਾ ਨੂੰ ਹੱਕੀ ਅਤੇ ਜਾਇਜ ਮੰਗਾਂ ਲਈ ਸੰਘਰਸ਼ ਕਰਦੇ ਠੇਕਾ ਮੁਲਾਜ਼ਮਾ ਖਿਲਾਫ ਭੜਕਾਉਣ ਦੀ ਅਤੇ ਆਪਣੇ ਆਪ ਨੂੰ ਸੱਚਾ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ
ਪ੍ਰੰਤੂ ਪੰਜਾਬ ਦੀ ਜਨਤਾਂ ਸਭ ਜਾਣਦੀ ਹੈ ਅਤੇ ਤਨਖਾਹ ਵਾਧੇ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਮੂਰਖ਼ ਨਹੀਂ ਬਣਾਈਆਂ ਜਾ ਸਕਦਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਬਰਾਬਰ ਕੰਮ ਬਰਾਬਰ ਤਨਖਾਹ ਕਿੱਥੇ ਹੈ ਅਤੇ ਕੈਬਨਿਟ ਮੀਟਿੰਗ ਵਿੱਚ ਪੱਕੇ ਕਰਨ ਦੇ ਝੂਠੇ ਲਾਰੇ ਪਨਬੱਸ ਅਤੇ PRTC ਦੇ ਮੁਲਾਜ਼ਮਾਂ ਨਾਲ 75 ਦਿਨ ਤੋਂ ਵੱਖ ਵੱਖ ਮੀਟਿੰਗਾਂ 6 ਅਕਤੂਬਰ ਫੇਰ 12 ਅਕਤੂਬਰ ਨੂੰ ਮੁੱਖ ਮੰਤਰੀ ਸਮੇਤ ਮੀਟਿੰਗ ਫੇਰ 15-16 ਨਵੰਬਰ ਨੂੰ ਮੀਟਿੰਗ ਕਰਕੇ ਬਾਬੇ ਨਾਨਕ ਦੀ ਫੋਟੋ ਤੇ ਹੱਥ ਰੱਖ ਕੇ ਪਹਿਲੀ ਕੈਬਨਿਟ ਵਿੱਚ ਹੱਲ ਕਰਨ ਨੂੰ ਕਿਸ ਫੇਰ 22 ਨਵੰਬਰ ਨੂੰ ਮੀਟਿੰਗ ਕਰਕੇ ਪਹਿਲੀ ਕੈਬਨਿਟ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ ਕੈਪਟਨ ਅਮਰਿੰਦਰ ਸਿੰਘ ਵਾਂਗ ਟਰਾਂਸਪੋਰਟ ਮੰਤਰੀ ਦੀ ਪਹਿਲੀ ਕੈਬਨਿਟ ਮੀਟਿੰਗ ਹੀ ਨਹੀਂ ਆਈ ਜਿਸ ਕਾਰਨ ਹੜਤਾਲ ਤੇ ਜਾਣਾ ਪਿਆ ਜਿਵੇ ਟਰਾਂਸਪੋਰਟ ਮੰਤਰੀ ਇੱਕ ਦਿਨ ਬੱਸ ਵਿੱਚ ਚੜ੍ਹ ਕੇ ਝੂਠ ਬੋਲਦਾ ਹੈ ਇਸ ਦੀ ਪੋਲ ਖੋਲ੍ਹਣ ਲਈ ਪਨਬਸ ਅਤੇ PRTC ਦਾ ਕੱਲਾ ਕੱਲਾ ਡਰਾਈਵਰ ਕੰਡਕਟਰ ਸਾਰੀਆਂ ਬੱਸਾਂ ਵਿੱਚ ਦਿਨ ਰਾਤ ਪ੍ਰਚਾਰ ਕਰਨਾ ਸ਼ੁਰੂ ਕਰੇਗਾ ਅਤੇ ਆਮ ਜਨਤਾ ਦੇ ਸਾਹਮਣੇ ਇਹਨਾਂ ਸਰਕਾਰ ਦੇ ਸਰਕਾਰੀ ਅਦਾਰੇ ਬੰਦ ਕਰਨ ਦੀਆਂ ਨੀਤੀਆਂ ਨੂੰ ਲਿਆਉਣਗੇ
ਸਰਪ੍ਰਸਤ ਰਛਪਾਲ ਸਿੰਘ ਤੇ ਚੇਅਰਮੈਨ ਰਜਿੰਦਰ ਸਿੰਘ ਗੁਰਾਇਆ ,ਨੇ ਕਿਹਾ ਕਿ ਕੱਚੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕਰਨ ਦੀ ਬਿਜਾਏ ਪਰਚੇ ਦਰਜ ਕਰਨਾ ਅਤੇ ਨੋਕਰੀਆਂ ਤੋਂ ਕੱਢਣ ਦੀਆਂ ਧਮਕੀਆਂ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੱਲੋਂ ਆਊਟ ਸੋਰਸਿੰਗ ਤੇ ਭਰਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਕ ਪਾਸੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਹੈ ਕਿ ਅੱਜ ਤੋਂ ਬਾਅਦ ਹੋ ਆਊਟ ਸੋਰਸਿੰਗ ਭਰਤੀ ਨਹੀਂ ਹੋਵੇਗੀ ਪਰ ਟਰਾਂਸਪੋਰਟ ਵਿਭਾਗ ਵਿੱਚ ਆਊਟਸੋਰਸਿੰਗ ਤੇ ਭਰਤੀ ਦੇ ਨਾਂ ਤੇ ਸਿੱਧਾ ਘਰਾਂ ਤੋਂ ਅਣਟ੍ਰੇਡ ਨੋਜੁਆਨਾਂ ਨੂੰ ਬੁਲਾਕੇ ਬਿਨਾਂ ਭਰਤੀ ਦੀ ਪ੍ਰਕਿਰਿਆ ਦੇ ਸਿੱਧਾ ਰੋਡਵੇਜ਼ ਜਾਂ ਪਨਬਸ ਦੀਆਂ ਬੱਸਾਂ ਚਲਾਉਣ ਨੂੰ ਭੇਜਿਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਦੇ ਨੋਜੁਆਨਾਂ ਦੇ ਨਾਲ ਨਾਲ ਆਮ ਸਵਾਰੀਆਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾਈਆਂ ਜਾ ਰਿਹਾ ਹੈ ਕਿਉਂਕਿ ਡਰਾਈਵਰ ਭਰਤੀ ਲਈ ਡਰਾਈਵਰੀ ਟਰੈਲ (ਟੈਸਟ) ਫੇਰ ਟ੍ਰੇਨਿੰਗ ਸਕੂਲ ਵਿੱਚ 15 ਦਿਨ ਦੀ ਟ੍ਰੇਨਿੰਗ ਕੀਤੀ ਜਾਂਦੀ ਹੈ ਪਰ ਸਰਕਾਰ ਚੋਣਾਂ ਦੇ ਵਿੱਚ ਵੋਟਾਂ ਬਟੋਰਨ ਲਈ ਅਤੇ ਠੇਕੇਦਾਰ ਵਲੋ ਭਰੋਸੇ ਯੋਗ ਸੂਤਰਾਂ ਅਨੁਸਾਰ 50 ਹਜ਼ਾਰ ਤੋ ਲੱਖ ਰੁਪਏ ਰਿਸ਼ਵਤ ਲੈਣ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਇਸ ਦਾ ਯੂਨੀਅਨ ਸਖ਼ਤ ਵਿਰੋਧ ਕਰਦੀ ਹੈ ਅਤੇ ਜੇਕਰ ਅੱਜ ਮਿਤੀ 09 ਦਸੰਬਰ ਨੂੰ ਕੈਬਨਿਟ ਮੀਟਿੰਗ ਵਿੱਚ ਹੱਲ ਨਾ ਕੀਤਾ ਗਿਆ ਤਾਂ ਕੱਲ ਨੂੰ 10 ਦਸੰਬਰ ਨੂੰ ਮੁੱਖ ਮੰਤਰੀ ਪੰਜਾਬ ਦੀ ਰਹਾਇਸ਼ ਅੱਗੇ ਧਰਨਾ ਦੇਣ ਉਪਰੰਤ ਤਿੱਖਾ ਸੰਘਰਸ਼ ਕੀਤਾ ਜਾਵੇਗਾ
ਮੀਤ ਪ੍ਰਧਾਨ ਗੋਰਵ ਕੁਮਾਰ,, ਕੈਸ਼ੀਅਰ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਸਰਕਾਰ ਵਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਪੰਜਾਬ ਰੋਡਵੇਜ਼ ਦੀਆਂ ਬੱਸਾਂ ਡਿਪੂਆਂ ਵਿੱਚ ਖੜੀਆਂ ਕਰਕੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਤੋਂ ਪਨਬੱਸਾ ਨੂੰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਵਿਰੋਧ ਵਿੱਚ ਕੱਲ ਹੁਸ਼ਿਆਰਪੁਰ ਦੇ ਇੱਕ ਵਰਕਰ ਨੇ ਆਪਣੇ ਆਪਣੇ ਆਪ ਤੇ ਤੇਲ ਪਾ ਲਿਆ ਸੀ ਸੋ ਆਗੂ ਨੇ ਮੋਕੇ ਤੇ ਸਥਿਤੀ ਨੂੰ ਸੰਭਾਲਿਆ ਜਿਸ ਕਾਰਨ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ ਇਸ ਲਈ ਯੂਨੀਅਨ ਵਲੋਂ ਸਰਕਾਰ ਨੂੰ ਚਿਤਾਵਨੀ ਹੈ ਕਿ ਸਰਕਾਰ ਹੱਕੀ ਮੰਗਾਂ ਦਾ ਹੱਲ ਕਰੇ ਅਤੇ ਧੱਕੇਸ਼ਾਹੀ ਨੂੰ ਰੋਕਿਆ ਜਾਵੇ ਜੇਕਰ ਕੋਈ ਧੱਕੇਸ਼ਾਹੀ ਕਾਰਨ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਜੁੰਮੇਵਾਰੀ ਸਬੰਧਿਤ ਮੈਨਿਜਮੈਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ ।ਇਸ ਮੋਕੇ ਹਾਜ਼ਰ ਹੋਏ ਹਰਪਾਲ ਸਿੰਘ ਜਗਦੀਪ ਸਿੰਘ ਰੰਧਾਵਾ, ਭੁਪਿੰਦਰ ਸਿੰਘ,ਸਤਨਾਮ ਸਿੰਘ,ਸੁਰਿੰਦਰ ਸਿੰਘ,ਅਵਤਾਰ ਸਿੰਘ,ਰਮਨ ਕੁਮਾਰ,ਜੱਜੀ , ਪ੍ਰਗਟ ਸਿੰਘ,ਹਰਵਿੰਦਰ ਸਿੰਘ ਹੀਰਾ, ਕੁਲਬੀਰ ਸਿੰਘ ਜਗਦੀਪ ਸਿੰਘ ਮੱਲੀ ਹਾਜ਼ਰ ਸਨ।
ਇਸ ਮੋਕੇ ਤੇ ਪੈਸ਼ਨਰਜ ਯੂਨਿਅਨ ਪੰਜਾਬ ਦੇ ਮੀਤ ਪ੍ਰਧਾਨ ਚਰਨ ਸਿੰਘ ਕਾਮਰੇਡ, ਗੁਰਬਖਸ਼ ਸਿੰਘ ਕਾਮਰੇਡ,ਗੁਰਦੀਪ ਸਿੰਘ ਪੰਨੂੰ,ਵੇਦ ਪ੍ਰਕਾਸ਼,ਆਦਿ ਨੇ ਹਾਜ਼ਰ ਹੋ ਕੇ ਪੰਜਾਬ ਸਰਕਾਰ ਦੀ ਮੁਰਦਾਬਾਦ ਕੀਤੀ ਤੇ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਇਹਨਾਂ ਕਰਮਚਾਰੀਆ ਦੀ ਮੰਗਾ ਨਾ ਮੰਨੀਆ ਤਾ ਆਉਣ ਵਾਲੇ ਸਮੇਂ ਵਿੱਚ ਇਹਨਾ ਦੇ ਨਾਲ ਮੋਡੇ ਨਾਲ ਮੋਡਾ ਜੋੜ ਕੇ ਸਾਥ ਦਿੱਤਾ ਜਾਵੇਗਾ।
Author: Gurbhej Singh Anandpuri
ਮੁੱਖ ਸੰਪਾਦਕ