ਲੰਙਿਆਣਾ/ਬਾਘਾਪੁਰਾਣਾ 9 ਦਸੰਬਰ (ਰਾਜਿੰਦਰ ਸਿੰਘ ਕੋਟਲਾ)ਕੇਂਦਰ ਦੀ ਸਰਕਾਰ ਵੱਲੋਂ ਲੰਘੇ ਸਾਲ ਕਿਸਾਨ ਵਿਰੋਧੀ ਤਿੰਨ ਕਨੂੰਨ ਜਬਰੀ ਪਾਸ ਕਰਨ ਤੋ ਬਾਅਦ ਰਾਸ਼ਟਰਪਤੀ ਵੱਲੋਂ ਲਾਗੂ ਕਰ ਦਿੱਤੇ ਸਨ। ਇਹਨਾਂ ਕਿਸਾਨ ਵਿਰੋਧੀ ਕਾਨੂੰਨ ਨੂੰ ਕਿਸਾਨਾ ਨੇ ਪ੍ਰਵਾਨ ਨਹੀ ਕੀਤਾ ਸੀ,ਵਿਰੋਧ ਦਰਜ ਕਰਵਾਉਦਿਆ ਪੰਜਾਬ ਹਰਿਆਣ ਦੇ ਵੱਖ ਵੱਖ ਇਲਾਕਿਆ ਵਿੱਚ ਵਿਰੋਧ ਸ਼ੁਰੂ ਹੋਇਆ ਸੀ।ਉਸ ਬਾਅਦ ਕਿਸਾਨ ਜੱਥੇਬੰਦੀਆ ਦੇ ਸੱਦੇ ਤੇ ਨਵੰਬਰ 2020 ਤੋਂ ਦਿੱਲੀ ਦੇ ਵੱਖ ਵੱਖ ਬਾਰਡਰਾਂ ਉਪਰ ਰੋਸ ਪ੍ਰਦਰਸ਼ਨ ਸੁਰੂ ਹੋਏ ਸਨ ਜੋ ਨਿਰੰਤਰ ਜਾਰੀ ਹਨ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਲੰਙਿਆਣਾ ਕਲਾਂ ਨੇ ਦੱਸਿਆ ਕਿ ਇਸ ਜਨ ਅੰਦੋਲਨ ਵਿੱਚ ਦੇਸ਼ ਵਿਦੇਸ਼ ਵਿੱਚ ਵੱਸਦੇ ਹਰ ਇਕ ਕਿਸਾਨੀ ਨਾਲ ਸੰਬੰਧਤ ਵਸਨੀਕਾ ਨੇ ਹਿਮਾਇਤ ਦਿੱਤੀ ਗਈ ।ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਨੇ ਸੰਯੁਕਤ ਕਿਸਾਨ ਮੋਰਚੇ ਦੀਆਂ ਸਾਰੀਆ ਮੰਗਾ ਨੂੰ ਸਹਿਮਤੀ ਦੇ ਦਿੱਤੀ ਹੈ।ਜਿਸ ਨਾਲ ਹੁਣ ਸੰਯੁਕਤ ਕਿਸਾਨ ਮੋਰਚੇ ਨੇ ਇਕ ਸਾਲ ਤੋ ਕੇਂਦਰ ਸਰਕਾਰ ਨਾਲ ਚੱਲ ਰਹੇ ਸੰਘਰਸ਼ ਨੂੰ ਜਿੱਤ ਜਾਣ ਤੋ ਬਾਅਦ ਸਮਾਪਤ ਕਰਨ ਦਾ ਐਲਾਨ ਕੀਤਾ ਹੈ। ਭਾਈ ਰਣਜੀਤ ਸਿੰਘ ਨੇ ਸੰਯੁਕਤ ਕਿਸਾਨ ਮੌਰਚੇ ਵਿੱਚ ਸਾਮਲ ਸਮੂੰਹ ਕਿਸਾਨ ਜੱਥੇਬੰਦੀਆ ਨੂੰ ਜਿੱਤ ਦੀ ਵਧਾਈ ਦਿੱਤੀ ਹੈ।ਉਹਨਾਂ ਦੱਸਿਆ ਜੋ ਵੱਖ ਵੱਖ ਬਾਰਡਰਾਂ ਉਪਰ ਕਿਸਾਨ ਸੰਘਰਸ਼ ਕਰ ਰਹੇ ਹਨ ਉਹ 11ਦਸੰਬਰ ਨੂੰ ਵਾਪਸੀ ਕਰਨ ਗਏ, 13 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਦਾ ਸੁਕਰਾਨਾ ਕੀਤਾ ਜਾਵੇਗਾ,15 ਦਸੰਬਰ ਨੂੰ ਵੱਖ ਵੱਖ ਸੂਬਿਆ ਵਿੱਚ ਚੱਲ ਰਹੇ ਸੰਘਰਸ਼ ਨੂੰ ਸਮਾਪਤ ਕਰਵਾਇਆ ਜਾਵੇਗਾ। ਭਾਈ ਰਣਜੀਤ ਸਿੰਘ ਨੇ ਕਾਮਨਾ ਕੀਤੀ ਸਮੂੰਹ ਕਿਸਾਨ ਖੁਸੀ ਨਾਲ ਆਪੋ ਆਪਣੇ ਘਰਾਂ ਵਿੱਚ ਪਰਤਣ।
Author: Gurbhej Singh Anandpuri
ਮੁੱਖ ਸੰਪਾਦਕ