ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਕੀਤੀ ਪ੍ਰਧਾਨਗੀ
ਸ਼ਹਿਰ ‘ਚੋਂ ਵੀ ਵੱਡਾ ਇੱਕਠ ਜਾਵੇਗਾ ਰੈਲੀ ‘ਤੇ-ਬਾਲੀ,ਢੰਡ
ਬਾਘਾਪੁਰਾਣਾ,9 ਨਵੰਬਰ (ਰਾਜਿੰਦਰ ਸਿੰਘ ਕੋਟਲਾ):ਜੇਕਰ ਪੰਜਾਬ ਦਾ ਭਲਾ ਕਰ ਸਕਦੀ ਹੈ ਤਾਂ ਉਹ ਸਿਰਫ ਤੇ ਸਿਰਫ ਸੂਬਾ ਪਾਰਟੀ ਪੰਜਾਬੀਆਂ ਦੀ ਅਗਵਾਈ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਹੈ। ਜਿਸ ਨੂੰ ਹੋਂਦ ‘ਚ ਆਇਆ 101 ਸਾਲ ਪੂਰੇ ਹੋਣ ‘ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਹਾਈਕਮਾਂਡ ਦੀ ਅਗਵਾਈ ਹੇਠ ਪਾਰਟੀ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਵਰੇਗੰਢ ਮਨਾਉਣ ਲਈ ਕਿੱਲੀ ਚਾਹਲਾਂ (ਮੋਗਾ) ਵਿਖੇ ਰੈਲੀ ਕੀਤੀ ਜਾ ਰਹੀ ਹੈ।ੲਿਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਿਲ੍ਹਾ ਮੋਗਾ ਦੇ ਪ੍ਰਧਾਨ ਤੇ ਬਾਘਾਪੁਰਾਣਾ ਦੇ ਉਮੀਦਵਾਰ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਰੈਲੀ ਦੀ ਸਫਲਤਾ ਲਈ ਸਥਾਨਕ ਸ਼ਹਿਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਸ਼ਹਿਰੀ ਤੇ ਹਿੰਦੂ ਅਕਾਲੀ ਆਗੂ ਬਾਲ ਕਿ੍ਸ਼ਨ ਬਾਲੀ ਨੇ ਜੱਥੇਦਾਰ ਮਾਹਲਾ ਨੂੰ ਵਿਸਵਾਸ਼ ਦਿਵਾਇਆ ਕਿ ਉਹ ਸ਼ਹਿਰੀਆਂ ਦਾ ਵੱਡਾ ਇੱਕਠ ਲੈ ਕੇ ਰੈਲੀ ‘ਚ ਹਾਜਰ ਹੋਣਗੇ।।ਇਸ ਮੌਕੇ ‘ਤੇ ਸ਼ਹਿਰੀ ਪ੍ਰਧਾਨ ਪਵਨ ਢੰਡ ,ਸਰਕਲ ਪ੍ਰਧਾਨ ਗੁਰਜੰਟ ਸਿੰਘ ਭੁਟੋ,ਪਿ੍ੰਸੀਪਲ ਗੁਰਦੇਵ ਸਿੰਘ,ਕੌਮੀ ਯੂਥ ਆਗੂ ਜਗਮੋਹਨ ਸਿੰਘ,ਸੀਨੀ:ਆਗੂ ਤਰਲੋਚਨ ਸਿੰਘ ਕਾਲੇਕੇ, ਕੁਲਵਿੰਦਰ ਸਿੰਘ ਪੀ ਏ, ਜਗਸੀਰ ਸਿੰਘ ਲੰਗੇਆਣਾ,ਬਚਿੱਤਰ ਸਿੰਘ ਕਾਲੇਕੇ, ਅਮਰਜੀਤ ਸਿੰਘ ਮਾਣੂਕੇ, ਬਿ੍ਰਜ ਲਾਲ ਮੋਰਿਆ,ਗੁਰਦੇਵ ਸਿੰਘ ਕਾਕੇਕੇ, ਜਗਸੀਰ ਸਿੰਘ ,ਪ੍ਰਿਥੀ ਸਿੰਘ, ਪਰਧਾਨ ਪਵਨ ਗੋਇਲ,ਚੈਰੀ ਭਾਟੀਆ , ਵਿੱਕੀ ਫੂਲੇਵਾਲੀਆ ਸਤਨਾਮ ਸਿੰਘ ਸੱਤੂ,ਚੰਨਪ੍ਰੀਤ ਸਿੰਘ ਐਮ ਸੀ ਆਦਿ ਹਾਜਰ ਸਨ।